Friday, November 6, 2026

ਖ਼ਾਲਸਾ ਕਾਲਜ ਵੂਮੈਨ ਵਲੋਂ ‘ਗੁਰੂ ਤੇਗ ਬਹਾਦਰ ਜੀ ਦੀ ਬਾਣੀ : ਨੈਤਿਕ ਮੁੱਲ’ ਵਿਸ਼ੇ ’ਤੇ ਵੈਬੀਨਾਰ    

ਅੰਮ੍ਰਿਤਸਰ, 10 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਫਾਰ ਵੂਮੈਨ ਦੇ ਐਲੂਮਨੀ ਸੈਲ ਵਲੋਂ ਵਰਚੂਅਲ ਵੈਬੀਨਾਰ ‘ਗੁਰੂ ਤੇਗ ਬਹਾਦਰ ਜੀ ਦੀ ਬਾਣੀ : ਨੈਤਿਕ ਮੁੱਲ’ ਦਾ ਆਯੋਜਨ ਐਲੂਮਨੀ ਲਈ ਕੀਤਾ ਗਿਆ।ਕਾਲਜ ਐਲੂਮਨੀ ਪਵਨਦੀਪ ਕੌਰ, ਜੋ ਕਿ ਮੌਜ਼ੂਦਾ ਸਮੇਂ ਐਚ.ਐਮ.ਵੀ ਕਾਲਜ ਜਲੰਧਰ ਵਿਖੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ਼ ਪੰਜਾਬੀ ’ਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਨੇ ਇਸ ਵੈਬੀਨਾਰ ’ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀ ਅਤੇ ਐਲੂਮਨੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ।
                   ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਸਦਕਾ ਕਰਵਾਏ ਗਏ ਇਸ ਵੈਬੀਨਾਰ ’ਚ ਕਰੀਬ 100 ਐਲੂਮਨੀ, ਫੈਕਲਟੀ ਮੈਂਬਰਜ਼ ਅਤੇ ਕੁਝ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਐਲੂਮਨੀ ਸੈਲ ਦੇ ਕੋ-ਆਰਡੀਨੇਟਰ ਡਾ: ਚੰਚਲ ਬਾਲਾ ਵੱਲੋਂ ਇਸ ਸੈਸ਼ਨ ਦਾ ਉਦਘਾਟਨ ਕੀਤਾ ਗਿਆ ਅਤੇ ਬੁਲਾਰੇ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ ਗਿਆ।ਡਾ. ਸੁਰਿੰਦਰ ਕੌਰ ਵਲੋਂ ਐਲੂਮਨੀ ਨੂੰ ਸੰਬੋਧਨ ਕੀਤਾ ਗਿਆ ਅਤੇ ਭਵਿੱਖ ’ਚ ਸਫਲਤਾ ਦੀ ਕਾਮਨਾ ਕੀਤੀ ਗਈ।ਉਨ੍ਹਾਂ ਨੇ ਐਲੂਮਨੀ ਟੀਮ ਮੈਂਬਰਾਂ, ਕਿਰਨਦੀਪ ਕੌਰ, ਡਾ: ਜਸਵਿੰਦਰ ਕੌਰ ਅਤੇ ਡਾ: ਨੀਰੂ ਕਪੂਰ ਵਲੋਂ ਵੈਬੀਨਾਰ ਨੂੰ ਸਫਲ ਬਣਾਉਣ ਦੀ ਸ਼ਲਾਘਾ ਕੀਤੀ ਗਈ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …