Thursday, April 23, 2026

ਵੱਡੀ ਗਿਣਤੀ ‘ਚ ਪਿੰਡ ਲੱਡੀ ਦੇ ਲੋਕ ‘ਆਪ’ ਵਿੱਚ ਸ਼ਾਮਲ

ਸੰਗਰੂਰ, 11 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਓੁਮੀਦਵਾਰ ਨਰਿੰਦਰ ਕੌਰ ਭਰਾਜ਼ ਦੀ ਚੋਣ ਮੁਹਿੰਮ ਨੂੰ ਓੁਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦ ਪਿੰਡ ਲੱਡੀ ਦੇ ਕਈ ਮੋਹਤਬਰ ਵਿਅਕਤੀ ਸਰਪੰਚ ਰਾਣਾ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।ਨਰਿੰਦਰ ਕੌਰ ਭਰਾਜ਼ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਇੱਕੋ ਆਵਾਜ਼ ਆ ਰਹੀ ਹੈ ਕਿ ਰਵਾਇਤੀ ਪਾਰਟੀਆਂ ਦੇ 75 ਸਾਲਾਂ ਦੇ ਲੁੱਟ ਖੁਸੱਟ ਦੇ ਸੂਬੇ ਤੋਂ ਛੁਟਕਾਰਾ ਪਾਓੁਣ ਲਈ 20 ਫਰਵਰੀ ਦੇ ਸੁਭਾਗੇ ਦਿਨ ਝਾੜੂ ਦਾ ਬਟਨ ਦੱਬ ਕੇ ਸੂਬੇ ‘ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਜਾਵੇ।ਭਰਾਜ਼ ਨੇ ਕਿਹਾ ਕਿ ਜਿਸ ਤਰ੍ਹਾਂ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਨੇ ਦੇਸ਼ ਦੀ ਅਗਵਾਈ ਕੀਤੀ ਸੀ, ਓੁਸੇ ਤਰ੍ਹਾਂ ਹੁਣ ਪੰਜਾਬ ਗੰਧਲੀ ਹੋਈ ਰਾਜਨੀਤੀ ਨੂੰ ਸਾਫ਼ ਕਰਨ ਲਈ ਦੇਸ਼ ਦੀ ਅਗਵਾਈ ਕਰੇਗਾ।
               ਸਰਪੰਚ ਰਾਣਾ ਸਿੰਘ ਸਮੇਤ ਮੌਜ਼ੂਦ ਪੰਚਾਂ ਨੇ ਕਿਹਾ ਕਿ ਮੌਜ਼ੂਦਾ ਕਾਂਗਰਸ ਸਰਕਾਰ ਨੇ ਪਿੰਡ ਦੀ ਪੰਚਾਇਤ ਨੂੰ ਕਦੇ ਪੰਚਾਇਤ ਸਮਝਿਆ ਹੀ ਨਹੀ।ਓਹਨਾਂ ਵਿਸ਼ਵਾਸ਼ ਦਿਵਾਇਆ ਕਿ ਓੁਹ ਪਿੰਡ ਲੱਡੀ ਹੀ ਨਹੀਂ ਬਲਕਿ ਪੂਰੇ ਇਲਾਕੇ ‘ਚ ਭਰਾਜ਼ ਦੇ ਹੱਕ ਚ ‘ਪ੍ਰਚਾਰ ਕਰਨਗੇ।
               ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਤੋਂ ਇਲਾਵਾ ਕੁਲਵੰਤ ਸਿੰਘ ਪੰਚ, ਸੋਮਜੀਤ ਸਿੰਘ ਪੰਚ, ਹਰਦੀਪ ਕੌਰ ਪੰਚ, ਪ੍ਰਿਤਪਾਲ ਸਿੰਘ ਪੰਚ ਅਤੇ ਜਸਵਿੰਦਰ ਸਿੰਘ ਪੰਚ ਮੌਜ਼ੂਦ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …