ਜੰਡਿਆਲਾ ਗੁਰੂ, 21 ਨਵੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਵਿਚ ਸ਼ਿਵ ਸੈਨਾ ਬਾਲ ਠਾਕਰੇ ਇਕਾਈ ਨੂੰ ਲੈ ਕੇ ਪਿਛਲੇ 10-15 ਦਿਨ ਤੋਂ ਚੱਲ ਰਹੀ ਦੁਬਿਧਾ ਨੂੰ ਅੱਜ ਉਸ ਸਮੇਂ ਵਿਰਾਮ ਲੱਗਾ ਜਦ ਪੰਜਾਬ ਪ੍ਰਧਾਨ ਸ੍ਰੀ ਜੋਗਰਾਜ ਸ਼ਰਮਾ ਨੇ ਫੋਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ਿਵ ਸੈਨਾ ਦੀ ਇਕਾਈ ਭੰਗ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ਅਤੇ ਨਾ ਹੀ ਮੈਂ ਕੋਈ ਇਕਾਈ ਭੰਗ ਕੀਤੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਦੀ ਵਾਗਡੋਰ ਅਗਲੇ ਹੁਕਮਾਂ ਤੱਕ ਸ਼੍ਰੀ ਜੋਗਿੰਦਰਪਾਲ ਜੱਗੀ ਨੂੰ ਸੋਂਪੀ ਗਈ ਹੈ।ਜੋਗਿੰਦਰਪਾਲ ਜੱਗੀ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਅਸੀ ਪੰਜਾਬ ਪ੍ਰਧਾਨ ਜੋਗਰਾਜ਼ ਸ਼ਰਮਾ ਦੀ ਅਗਵਾਈ ਹੇਠ ਬੰਬਈ ਵਿੱਚ ਕੋਮੀ ਪ੍ਰਧਾਨ ਨੂੰ ਮਿਲਣ ਲਈ ਜਾ ਰਹੇ ਹਾਂ ਅਤੇ ਵਾਪਿਸ ਆਉਣ ਤੇ ਸਭ ਕੁਝ ਠੀਕ ਹੋ ਜਾਵੇਗਾ।
ਇਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀ ਗਊਸ਼ਾਲਾ ਵਿਚ ਹੋਈ ਚੋਰੀ ਅਤੇ ਇਕ ਵਿਆਹੁਤਾ ਲੜਕੀ ਦੇ ਕਪੜੇ ਪਾੜਨ ਦੀ ਘਟਨਾ ਨੁੰ ਜੰਡਿਆਲਾ ਸ਼ਿਵ ਸੈਨਾ ਇਕਾਈ ਵਲੋਂ ਕਰੜੇ ਸ਼ਬਦਾ ਵਿਚ ਨਿੰਦਿਆ ਗਿਆ ਸੀ ਅਤੇ ਇਸ ਤੋਂ ਇਲਾਵਾ ਵੀ ਇਸ ਇਕਾਈ ਵਲੋਂ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾਂ ਹੋਰ ਕਿਸੇ ਮੁੱਦੇ ਉੱਪਰ ਵਾਰ-ਵਾਰ ਰੋਸ ਪ੍ਰਦਰਸ਼ਨ ਅਤੇ ਪੁਤਲੇ ਸਾੜੇ ਗਏ ਸਨ। ਗਊਸ਼ਾਲਾ ਚੋਰੀ ਅਤੇ ਲੜਕੀ ਦੇ ਕੱਪੜੇ ਪਾੜਨ ਵਾਲੀ ਘਟਨਾ ਵਿਚ ਸ਼ਿਵ ਸੈਨਾ ਬਾਲ ਠਾਕਰੇ ਵਲੋਂ ਬਣਾਇਆ ਦਿਹਾਤੀ ਪ੍ਰਧਾਨ ਦਾ ਭਰਾ ਦੋਹਾਂ ਕੇਸਾਂ ਵਿਚ ਸ਼ਾਮਿਲ ਹੈ।ਜੰਡਿਆਲਾ ਇਕਾਈ ਨਾਲ ਸਬੰਧਤ ਸ਼ਿਵ ਸੈਨਾ ਆਗੂ ਪ੍ਰਦੀਪ ਜੈਨ, ਹਰਿੰਦਰਪਾਲ ਸਿੰਘ, ਵਰੁਣ ਸੋਨੀ, ਸੋਨੂੰ ਚੱਡਾ, ਰਾਕੇਸ਼ ਸੂਰੀ, ਰਾਹੁਲ ਪਸਾਹਨ ਨੇ ਰੋਸ ਪ੍ਰਗਟ ਕੀਤਾ ਕਿ ਸ਼ਿਵ ਸੈਨਾ ਦਾ ਦਿਹਾਤੀ ਪ੍ਰਧਾਨ ਆਪਣੇ ਭਰਾ ਨੂੰ ਬਚਾਉਣ ਲਈ ਸ਼ਿਵ ਸੈਨਾ ਲੀਡਰਾਂ ਨੂੰ ਗੁੰਮਰਾਹ ਕਰ ਰਿਹਾ ਹੈ।ਉਸ ਦੇ ਭਰਾ ਉੱਪਰ ਗਊਸ਼ਾਲਾ ਚੋਰੀ ਮਾਮਲੇ ਵਿਚ ਧਾਰਾ 379, 294 ਅਤੇ ਲੜਕੀ ਦੀ ਇੱਜਤ ਨੁੰ ਹੱਥ ਪਾਉਣ ਅਤੇ ਉਸਦੇ ਘਰ ਜਾਕੇ ਕਪੜੇ ਪਾੜਨ ਦੇ ਮਾਮਲੇ ਵਿਚ ਧਾਰਾ 354, 452 ਅਧੀਨ ਜੰਡਿਆਲਾ ਪੁਲਿਸ ਸਟੇਸ਼ਨ ਵਿਚ ਮਾਮਲੇ ਦਰਜ ਹਨ।ਇਹਨਾ ਆਗੂਆ ਨੇ ਦੋਸ਼ ਲਗਾਇਆ ਕਿ ਦਿਹਾਤੀ ਪ੍ਰਧਾਨ ਆਪਣੀ ਮਰਜੀ ਨਾਲ ਹੀ ਜੰਡਿਆਲਾ ਗੁਰੂ ਵਿਚ ਸ਼ਿਵ ਸੈਨਾ ਇਕਾਈ ਬਾਰੇ ਗਲਤ ਪ੍ਰਚਾਰ ਕਰ ਰਿਹਾ ਹੈ ਅਤੇ ਆਪਣੇ ਦੋਸ਼ੀ ਭਰਾ ਨੂੰ ਬਚਾਉਣ ਲਈ ਗਲਤ ਹਥਕੰਡੇ ਅਪਣਾ ਰਿਹਾ ਹੈ। ਇਹਨਾਂ ਆਗੂਆਂ ਨੇ ਪੰਜਾਬ ਪ੍ਰਧਾਨ ਸ਼੍ਰੀ ਜੋਗਰਾਜ ਸ਼ਰਮਾ ਕੋਲੋਂ ਮੰਗ ਕੀਤੀ ਕਿ ਸ਼ਿਵ ਸੈਨਾ ਦਾ ਅਕਸ ਖਰਾਬ ਕਰਨ ਵਾਲੇ ਅਤੇ ਗਲਤ ਅਨਸਰਾਂ ਦਾ ਸਾਥ ਦੇਣ ਵਾਲੇ ਆਗੂਆਂ ਨੂੰ ਜਾਂਚ ਪੜਤਾਲ ਕਰਨ ਤੋਂ ਬਾਅਦ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਜੋ ਸ਼ਿਵ ਸੈਨਾ ਦੀ ਸਾਫ ਸੁਥਰੀ ਇਮੇਜ ਨੂੰ ਜਨਤਾ ਦੀਆਂ ਨਜ਼ਰਾਂ ਵਿੱਚ ਉੱਚਾ ਰੱਖਿਆ ਜਾ ਸਕ।ੇ
Check Also
ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …