ਜੰਡਿਆਲਾ ਗੁਰੂ, 21 ਨਵੰਬਰ (ਹਰਿੰਦਰਪਾਲ ਸਿੰਘਫ਼ਵਰਿੰਦਰ ਸਿੰਘ)- ਲਗਾਤਾਰ ਹਾਊਸ ਫੁੱਲ ਜਾ ਰਹੀ ਪਹਿਲੀ ਪੰਜਾਬੀ ਚਾਰ ਸਾਹਿਬਜ਼ਾਦਿਆਂ ਦੀ ਜੀਵਣੀ ਨਾਲ ਸਬੰਧਤ ਐਨੀਮੇਸ਼ਨ ਧਾਰਮਿਕ ਫਿਲਮ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ੍ਰ: ਦੀਪ ਸਿੰਘ ਪ੍ਰਧਾਨ ਗੁ: ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਹਫਤੇ ਗੁ: ਸਿੰਘ ਸਭਾ ਤੋਂ ਸੰਗਤ ਸਿੱਖ ਯੂਥ ਵੈਲਫੇਅਰ ਸੋਸਾਇਟੀ ਦੀ ਅਗਵਾਈ ਹੇਠ ਧਾਰਮਿਕ ਫਿਲਮ ਚਾਰ ਸਾਹਿਬਜਾਦੇ ਦੇਖਣ ਲਈ ਗਈ ਸੀ। ਫਿਲਮ ਦੇਖਕੇ ਆਈ ਸੰਗਤ ਵਲੋਂ ਜਦ ਫਿਲਮ ਸਬੰਧੀ ਬਾਕੀ ਸੰਗਤਾਂ ਨੂੰ ਦੱਸਿਆ ਤਾਂ ਸੰਗਤਾਂ ਵਿਚ ਇਸ ਫਿਲਮ ਨੂੰ ਦੇਖਣ ਲਈ ਪਾਏ ਜਾ ਰਹੇ ਜੋਰ ਦੇ ਤਹਿਤ ਬੀਤੇ ਕਲ੍ਹ ਵੀ ਗੁ: ਸਿੰਘ ਸਭਾ ਤੋਂ ਦੋ ਬੱਸਾ ਰਾਹੀਂ ਲਿਜਾ ਕੇ ਸੰਗਤ ਨੂੰ ਫਿਲਮ ਦਿਖਾਈ ਗਈ।
ਕੱਲ੍ਹ ਫਿਲਮ ਦੇਖਕੇ ਸਿਨੇਮਾ ਹਾਲ ਤੋਂ ਬਾਹਰ ਆਈ ਸੰਗਤਾਂ ਵੀ ਅੱਥਰੂ ਪੂੰਝਦੇ ਆ ਰਹੇ ਸਨ ਅਤੇ ਫਿਲਮ ਬਣਾਉਣ ਵਾਲੇ ਨਿਰਮਾਤਾ ਦੀ ਵੀ ਖੂਬ ਪ੍ਰਸੰਸਾ ਕੀਤੀ ਜਾ ਰਹੀ ਸੀ। ਫਿਲਮ ਦੇਖਣ ਗਈਆਂ ਸੰਗਤਾਂ ਦੀ ਅਗਵਾਈ ਕਰ ਰਹੇ ਪ੍ਰਭਜੋਤ ਸਿੰਘ ਸਰਗਰਮ ਆਗੂ ਸਿੱਖ ਵੈਲਫੇਅਰ ਸੋਸਾਇਟੀ ਦੇ ਨਾਲ ਹੋਰਨਾਂ ਤੋਂ ਇਲਾਵਾ ਬਿਕਰਮ ਸਿੰਘ ਐਡਵੋਕੇਟ, ਗੁਰਵਿੰਦਰ ਸਿੰਘ ਸਿੱਖ ਯੂਥ, ਹਰਮਨਪ੍ਰੀਤ ਸਿੰਘ ਮਲਹੋਤਰਾ, ਹਰਸਿਮਰਨ ਕੋਰ ਖਾਲਸਾ, ਕਮਲਪ੍ਰੀਤ ਕੋਰ, ਕਰਨ ਮਲਹੋਤਰਾ, ਸਵਰੂਪ ਸਿੰਘ, ਜਸਵਿੰਦਰ ਕੋਰ, ਹਰਭਜਨ ਸਿੰਘ, ਰਘਬੀਰ ਸਿੰਘ, ਸ਼ੈਲੀ ਮਲਹੋਤਰਾ, ਰਮਨਜੋਤ ਕੋਰ, ਗੁਰਦਿਆਲ ਸਿੰਘ, ਪਰਮਜੀਤ ਕੋਰ ਮਲਹੋਤਰਾ, ਹਰਲੀਨ ਕੋਰ, ਸੁਰਿੰਦਰ ਕੋਰ, ਗੁਰਚਰਨ ਕੋਰ, ਅੰਮ੍ਰਿਤਪਾਲ ਸਿੰਘ, ਸਰਬਜੋਤ ਸਿੰਘ, ਪਰਮਿੰਦਰ ਕੋਰ, ਸਰਬਜੀਤ ਸਿੰਘ, ਅਮਰਦੀਪ ਸਿੰਘ, ਅਨਿਲ ਕੁਮਾਰ, ਤਰਨਪ੍ਰੀਤ ਸਿੰਘ, ਕਰਨਬੀਰ ਸਿੰਘ, ਗੁਰਮੀਤ ਸਿੰਘ, ਸੁਖਦੀਪ ਕੋਰ, ਹੈਰੀ ਮਲਹੋਤਰਾ, ਗੁਰਜੀਤ ਕੋਰ ਸਮੇਤ 120 ਸੰਗਤਾਂ ਦੀ ਗਿਣਤੀ ਬੱਸਾਂ ਅਤੇ ਕਾਰਾਂ ਰਾਹੀਂ ਟਰਿਲੀਅਮ ਮਾਲ ਅੰਮ੍ਰਿਤਸਰ ਫਿਲਮ ਦੇਖਣ ਲਈ ਪਹੁੰਚੀਆਂ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …