ਸਮਰਾਲਾ, 11 ਫਰਵਰੀ (ਇੰਦਰਜੀਤ ਸਿੰਘ ਕੰਗ) – ਵਿਧਾਨ ਸਭਾ ਹਲਕਾ ਸਮਰਾਲਾ ਦੀ ਸੀਟ ਜੋ ਕਿ ਪੰਜਾਬ ਭਰ ਦੀਆਂ ਹਾਟ ਸੀਟਾਂ ਵਿੱਚੋਂ ਇੱਕ ਹੈ, ਇਥੇ ਇਸ
ਵਾਰ ਮੁਕਾਬਲਾ ਬਹੁਤ ਫਸਵਾਂ ਹੈ।ਕਾਂਗਰਸੀ ਪਾਰਟੀ ਵਲੋਂ ਇਥੋਂ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਅਣਦੇਖਾ ਕਰਨ ਟਿਕਟ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਦੇਣ ਕਾਰਨ ਉਹ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਹਨ।ਚੋਣ ਮੁਹਿੰਮ ਦੌਰਾਨ ਉਨਾਂ ਨੁੰ ਪਿੰਡਾਂ ਵਿਚੋਂ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।ਉਨ੍ਹਾਂ ਨੇ ਸਿਕੰਦਰਪੁਰ, ਕਮਾਲਪੁਰ, ਕੋਟਾਲਾ ਬੇਟ, ਕੱਚਾ ਮਾਛੀਵਾੜਾ, ਖਾਨਪੁਰ, ਨੂਰਪੁਰ ਮੰਡ, ਟੰਡੀ, ਸ਼ੇਰਪੁਰ ਬਸਤੀ, ਹਰਿਓਂ ਕਲਾਂ, ਹਰਿਓਂ ਖੁਰਦ, ਟੱਪਰੀਆਂ, ਮੁਸ਼ਕਾਬਾਦ, ਖੀਰਨੀਆਂ ਅਤੇ ਸਿਹਾਲਾ ਸ਼ਾਮਲ ਹਨ।ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਲਕੇ ਲਈ ਦਿਨ ਰਾਤ ਇੱਕ ਕਰਨ ਕਰਕੇ ਉਨਾਂ ਨੂੰ ਇਸ ਹਲਕੇ ਦੇ ਵੋਟਰਾਂ ਨੇ ਚਾਰ ਵਾਰੀ ਜਿਤਾ ਕੇ ਆਪਣਾ ਵਿਧਾਇਕ ਬਣਾਇਆ।ਪ੍ਰੰਤੂ ਕਾਂਗਰਸ ਪਾਰਟੀ ਦੇ ਉਚ ਅਹੁਦਿਆਂ ‘ਤੇ ਬੈਠੇ ਨੇਤਾਵਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਪੁਗਾਉਣ ਲਈ ਇਹ ਸੀਟ ਬਾਹਰਲੇ ਉਮੀਦਵਾਰ ਨੂੰ ਦੇ ਦਿੱਤੀ।ਜਿਸ ਦਾ ਖਮਿਆਜ਼ਾ ਪਾਰਟੀ ਨੂੰ ਭੁਗਤਨਾ ਪਵੇਗਾ।ਉਨ੍ਹਾਂ ਸਮਰਾਲਾ ਹਲਕਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਉਨਾਂ ਦੇ ਚੋਣ ਨਿਸ਼ਾਨ ਹੈਲੀਕਾਪਟਰ ਵਾਲਾ ਬਟਨ ਦਬਾ ਕੇ ਵੱਧ ਤੋਂ ਵੱਧ ਵੋਟਾਂ ਪਾਉਣ।
ਇਸ ਮੌਕੇ ਸੁਰਿੰਦਰ ਕੁੰਦਰਾ ਪ੍ਰਧਾਨ ਨਗਰ ਕੌਂਸਲ ਮਾਛੀਵਾੜਾ, ਦਰਸ਼ਨ ਕੁੰਦਰਾ ਚੇਅਰਮੈਨ ਮਾਰਕੀਟ ਕਮੇਟੀ ਮਾਛੀਵਾੜਾ, ਕਰਨਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਸਮਰਾਲਾ, ਰਮਨਦੀਪ ਸਿੰਘ ਸਰਪੰਚ ਬਹਿਲੋਲਪੁਰ, ਸਿਮਰਨਜੀਤ ਕੌਰ ਢਿੱਲੋਂ ਚੇਅਰਮੈਨ ਬਲਾਕ ਸੰਮਤੀ ਮਾਛੀਵਾੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸਮੱਰਥਕ ਅਤੇ ਵਰਕਰ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media