Monday, October 12, 2026

ਸੰਯੁਕਤ ਸਮਾਜ ਮੋਰਚਾ ਜਿੱਤ ਦੀ ਉਚਾਈ ਵੱਲ ਵਧਣ ਲੱਗਾ – ਰਾਜੇਵਾਲ

ਸਮਰਾਲਾ, 11 ਫਰਵਰੀ (ਇੰਦਰਜੀਤ ਸਿੰਘ ਕੰਗ) – ਸੰਯੁਕਤ ਸਮਾਜ ਮੋਰਚੇ ਦੇ ਦਿੱਗਜ਼ ਨੇਤਾ ਅਤੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਚਰਚਿਤ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਬਲਬੀਰ ਸਿੰਘ ਰਾਜੇਵਾਲ ਨੂੰ ਪਿੰਡਾਂ ਅਤੇ ਸਮਰਾਲਾ ਸ਼ਹਿਰ ਵਿੱਚੋਂ ਭਾਰੀ ਸਮੱਰਥਨ ਮਿਲਿਆ ਹੈ।ਅੱਜ ਵਾਰਡ ਨੰਬਰ 2 ਵਿੱਚ ਮਿਲੇ ਪਿਆਰ ਅਤੇ ਸਮੱਰਥਨ ਨਾਲ ਉਨਾਂ ਦੀਆਂ ਅੱਖਾਂ ਨਮ ਹੋ ਗਈਆਂ।ਉਨਾਂ ਕਿਹਾ ਕਿ ਪਿੱਛਲੇ 74 ਸਾਲਾਂ ਤੋਂ ਅਕਾਲੀਆਂ ਅਤੇ ਕਾਂਗਰਸੀਆਂ ਨੇ ਆਪਣੇ ਦੇਸ਼ ਜਾਂ ਲੋਕਾਂ ਬਾਰੇ ਕੁੱਝ ਨਹੀਂ ਵੀ ਨਹੀਂ ਸੋਚਿਆ।ਉਹ ਸਿਰਫ ਤੇ ਸਿਰਫ ਆਪਣੇ ਬੋਝੇ ਭਰਨ ਵਿੱਚ ਲੱਗੇ ਰਹੇ। ਉਨਾਂ ਕਿਹਾ ਕਿ ਪੰਜਾਬ ਵਿੱਚ ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਬਨਣ ਉਪਰੰਤ ਪੰਜਾਬ ਦੇ ਹਿੱਤਾਂ ਨੂੰ ਅੱਗੇ ਰੱਖ ਕੇ ਗਰੀਬਾਂ ਕੰਮ ਕਰਾਂਗੇ ਅਤੇ ਇਨ੍ਹਾਂ ਦੇ ਵਿਹੜਿਆਂ ਵਿੱਚ ਖੁਸ਼ਹਾਲੀ ਲੈ ਕੇ ਆਵਾਂਗੇ।ਭਾਜਪਾ ਉਮੀਦਵਾਰਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਰਾਜੇਵਾਲ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਅਧਾਰ ਨਹੀਂ ਹੈ।ਪ੍ਰਧਾਨ ਮੰਤਰੀ ਮੋਦੀ ਵਲੋਂ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਉਣ ਸਬੰਧੀ ਦਿੱਤੇ ਬਿਆਨ ਬਾਰੇ ਰਾਜੇਵਾਲ ਨੇ ਕਿਹਾ ਕਿ ਦੁਨੀਆਂ ਭਰ ਦੇ ਗੱਪੀ ਪ੍ਰਧਾਨ ਮੰਤਰੀਆਂ ਵਿੱਚੋਂ ਮੋਦੀ ਦਾ ਪਹਿਲਾ ਸਥਾਨ ਹੈ, ਇਸ ਲਈ ਪੰਜਾਬ ਦੇ ਲੋਕ ਉਸ ਗੱਪੀ ਪ੍ਰਧਾਨ ਮੰਤਰੀ ਨੂੰ ਸ਼ੀਸ਼ਾ ਦਿਖਾ ਦੇਣਗੇ।
                    ਇਸ ਮੌਕੇ ਗਿਆਨੀ ਮਹਿੰਦਰ ਸਿੰਘ ਭੰਗਲਾਂ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਸੰਤੋਖ ਸਿੰਘ ਨਾਗਰਾ, ਜੋਗਿੰਦਰ ਸਿੰਘ ਸੇਹ, ਆਲਮਦੀਪ ਸਿੰਘ ਮੱਲ ਮਾਜਰਾ, ਹਰਪਾਲ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ, ਤੇਜਿੰਦਰ ਸਿੰਘ ਤੇਜੀ, ਗੁਰਮੇਲ ਸਿੰਘ ਪਪੜੌਦੀ, ਮੋਹਣ ਸਿੰਘ ਬਾਲਿਓਂ, ਗੁਰਪਾਲ ਸਿੰਘ ਘੁੰਗਰਾਲੀ ਸਿੱਖਾਂ, ਮਹਿੰਦਰ ਸਿੰਘ ਪ੍ਰਧਾਨ, ਕਰਤਾਰ ਸਿੰਘ ਤੱਖੜ, ਵਰਿੰਦਰ ਸਿੰਘ ਤੂਰ, ਸੋਹਣ ਸਿੰਘ ਮਾਂਗਟ, ਬਲਜੀਤ ਸਿੰਘ, ਬਲਵੀਰ ਸਿੰਘ, ਸੁਰੇਸ਼ ਕੁਮਾਰ, ਭੀਰੀ, ਬਲਜਿੰਦਰ ਸਿੰਘ, ਧਰਮ ਸਿੰਘ, ਰਣਧੀਰ ਸਿੰਘ, ਅਮਰਜੀਤ ਸਿੰਘ, ਭਗਵਾਨ ਸਿੰਘ, ਡਿੰਪਲ ਕੰਗ, ਬਿੱਲੂ, ਸੁਖਵਿੰਦਰ ਸੁੱਖਾ, ਰਿੰਕੂ ਥਾਪਰ, ਪਰਮਿੰਦਰ ਸਿੰਘ ਪਾਲ ਮਾਜਰਾ, ਸੁਰਿੰਦਰ ਰਾਜੂ ਹੇਡੋਂ ਆਦਿ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਦੇ ਬਲਾਕ ਅਹੁਦੇਦਾਰ, ਵਰਕਰ ਅਤੇ ਵਾਰਡ ਨੰਬਰ 2 ਦੇ ਮੁਹੱਲਾ ਨਿਵਾਸੀ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …