Wednesday, July 22, 2026

ਹਲਕਾ ਅਟਾਰੀ ਦੇ ਲੋਕ ਇਸ ਵਾਰ ਸਿਰਜਨਗੇ ਇਤਿਹਾਸ – ਜਸਵਿੰਦਰ ਰਮਦਾਸ

ਕਿਹਾ, ਪੰਜਾਬ ਵਿਚ ਆਪ ਦੀ ਸਰਕਾਰ ਬਣੇਗੀ

ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਹਲਕਾ ਅਟਾਰੀ ਤੋਂ ਉਮੀਦਵਾਰ ਜਸਵਿੰਦਰ ਸਿੰਘ ਰਮਦਾਸ ਨੇ ਹਲਕੇ ਦੇ ਕਈ ਪਿੰਡਾਂ ਦਾ ਤਫਾਨੀ ਦੌਰਾ ਕਰਕੇ ਕਈ ਮੀੀਟੰਗਾਂ ਨੂੰ ਸੰਬੋਧਨ ਕੀਤਾ।ਜਸਵਿੰਦਰ ਰਮਦਾਸ ਵਲੋਂ ਪਿੰਡ ਭੈਣੀ ਗਿੱਲਾਂ ‘ਚ ਕਰਵਾਈ ਵਿਸ਼ਾਲ ਰੈਲੀ ਵਿਚ ਲੋਕਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਅਟਾਰੀ ਦੇ ਲੋਕ ਇਸ ਵਾਰ ਇਤਿਹਾਸ ਸਿਰਜਨਗੇ ਅਤੇ ਆਮ ਆਦਮੀ ਪਾਰਟੀ ਨੂੰ ਸੇਵਾ ਦਾ ਮੌਕਾ ਦੇਣਗੇ।ਉਨ੍ਹਾਂ ਕਿਹਾ ਕਿ ‘ਆਪ‘ ਦੀ ਸਰਕਾਰ ਬਣਨ ‘ਤੇ ਇਕ ਨਵੇ ਯੁਗ ਦੀ ਸ਼ੁਰੂਆਤ ਹੋਵੇਗੀ।ਨਸ਼ੇ ਦੇ ਵਪਾਰੀ ਜ਼ੇਲਾਂ ਵਿੱਚ ਹੋਣਗੇ, ਨੌਜਵਾਨਾਂ ਦੇ ਰਜ਼ਗਾਰ ਦਾ ਪ੍ਰਬੰਧ ਸਮੇਤ ਪੰਜਾਬ ਦਾ ਸਮੁੱਚਾ ਵਿਕਾਸ ਹੋਵੇਗਾ।
ਇਸ ਮੌਕੇ ਸੁਲਤਾਨ ਸਿੰਘ, ਵੀਰ ਸਿੰਘ, ਬਖਸ਼ੀਸ਼ ਸਿੰਘ, ਪ੍ਰਗਟ ਸਿੰਘ ਫੌਜੀ, ਸਵਿੰਦਰ ਸਿੰਘ ਫੌਜੀ, ਸੁਰਜੀਤ ਸਿੰਘ ਠੇਕੇਦਾਰ, ਕਸ਼ਮੀਰ ਸਿੰਘ ਕਾਮਰੇਡ, ਸੰਦੀਪ ਸਿੰਘ, ਕੇਵਲ ਸਿੰਘ, ਕਮਲ ਸਿੰਘ, ਬਾਬਾ ਦੇਬਾ ਸਿੰਘ, ਰਾਜ ਸਿੰਘ, ਸੂਬਾ ਸਿੰਘ ਅਤੇ ਵਾਲਮੀਕਿ ਰੰਗਰੇਟਾ ਸ਼ਕਤੀ ਮੰਚ ਦੇ ਮੈਂਬਰ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …