Sunday, April 5, 2026

ਬਿਕਰਮ ਮਜੀਠੀਆ ਨੇ ਅਜ਼ਾਦ ਨਗਰ ਤੇ ਅਕਾਲੀ ਕਲੋਨੀ ‘ਚ ਕੀਤਾ ਚੋਣ ਪ੍ਰਚਾਰ

ਕਿਹਾ, ਪੂਰਬੀ ਹਲਕਾ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪੂਰਬੀ ਤੋਂ ਊਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਰਾਮ ਮੰਦਿਰ, ਅਜਾਦ ਨਗਰ, ਅਕਾਲੀ ਕਲੋਨੀ ਤੇ ਵਾਰਡ ਨੰਬਰ 45 ‘ਚ ਵੱਖ ਵੱਖ ਥਾਵਾਂ ‘ਤੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।ਜਿੰਨਾਂ ਵਿੱਚ ਲੋਕਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।ਮਜੀਠਿਆ ਨੇ ਕਿਹਾ ਕਿ ਉਹਨਾਂ ਪੂਰਬੀ ਹਲਕਾ ਲਗਭਗ ਸਾਰਾ ਹੀ ਘੁੰਮ ਕੇ ਦੇਖਿਆ ਹੈ ਤੇ ਜੋ ਹਲਕੇ ਦੇ ਵਿਕਾਸ ਪੱਖੋਂ ਹਾਲਾਤ ਖਰਾਬ ਹਨ, ਏਨੇ ਸ਼ਾਇਦ ਹੀ ਪੂਰੇ ਪੰਜਾਬ ਵਿੱ ਕਿਸੇ ਹੋਰ ਹਲਕੇ ਦੇ ਹੋਣ।ਸੜਕਾਂ ਇਸ ਤਰ੍ਹਾਂ ਟੁੱਟੀਆਂ ਹਨ, ਜਿਵੇਂ ਕਿਸੇ ਨੇ ਬੰਬ ਸੁੱਟੇ ਹਨ।ਪੀਣ ਵਾਲੇ ਪਾਣੀ ਵਿੱਚ ਸੀਵਰੇਜ਼ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ।ਪਤਾ ਨਹੀਂ ਇਸ ਹਲਕੇ ਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਕਿਹੜੇ ਮਾਡਲ ਦੀ ਗੱਲ ਕਰਦਾ ਰਹਿੰਦਾ ਹੈ, ਪੂਰਬੀ ਹਲਕੇ ਵਿੱਚ ਤਾਂ ਕੋਈ ਵਿਕਾਸ ਨਹੀਂ ਹੋਇਆ।ਜੇਕਰ ਸਿੱਧੂ ਸੱਚਮੁਚ ਹੀ ਕੁੱਝ ਕਰਨਾ ਚਾਹੁੰਦਾ ਸੀ ਤਾਂ ਆਪਣੇ ਹਲਕੇ ਵਿੱਚ ਕੰਮ ਕਰਕੇ ਦਿਖਾਉਂਦਾ। ਪਰ ਹੁਣ ਲੋਕਾਂ ਵੱਲੋਂ ਨਕਾਰੇ ਜਾਣ ਤੋਂ ਬਾਅਦ ਕਦੀ ਨਵੇਂ ਫ਼ੋਨ ਨੰਬਰ ਜਾਰੀ ਕਰ ਰਿਹਾ ਹੈ ਤੇ ਕਦੀ ਉਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਧਮਕੀ ਦੇ ਰਿਹਾ ਹੈ।ਉਹਨਾਂ ਸਿੱਧੂ ਵਲੋਂ ਲੋਕਾਂ ਵਿਰੁੱਧ ਵਰਤੀ ਜਾ ਰਹੀ ਸ਼ਬਦਾਵਲੀ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਆਪਣੀ ਹਾਰ ਦੇਖ ਕੇ ਸਿੱਧੂ ਬੁਖਲਾ ਗਿਆ ਹੈ ਤੇ ਲੋਕ ਸਿੱਧੂ ਦੀਆਂ ਇਹਨਾਂ ਕੋਝੀਆਂ ਹਰਕਤਾਂ ਲਈ ਉਸ ਨੂੰ ਸਬਕ ਸਿਖਾਉਣਗੇ।ਅੱਜ ਦੇ ਸਮਾਗਮਾਂ ਵਿੱਚ 20 ਤੋਂ ਵੱਧ ਭਾਜਪਾ ਤੇ ਕਾਂਗਰਸੀ ਪਰੀਵਾਰ ਅਕਾਲੀ ਦਲ ਵਿੱਚ ਸ਼ਾਮਲ ਹੋਏ।ਜਿਹਨਾਂ ਵਿੱਚ ਕ੍ਰਿਸ਼ਨ, ਵਿਮੀ, ਅਮਰਜੀਤ ਕੌਰ, ਦਿਲਬਾਗ ਸਿੰਘ, ਸੋਨੀਆ, ਜੈਸਮੀਨ, ਆਸ਼ਾ ਰਾਣੀ ਆਦੀ ਪ੍ਰਮੁੱਖ ਹਨ।
                 ਇਸ ਮੌਕੇ ਕੌਂਸਲਰ ਰਜਿੰਦਰ ਸਿੰਘ ਸੈਣੀ, ਡਾਕਟਰ ਜਸਬੀਰ ਸਿੰਘ, ਜਸਵਿੰਦਰ ਸਿੰਘ, ਸੁੱਚਾ ਸਿੰਘ ਅਜਾਇਬ ਸਿੰਘ, ਗੋਲਡੀ, ਹਰਜਾਪ ਸਿੰਘ ਸੁਲਤਾਨਵਿੰਡ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …