Monday, September 14, 2026

ਸਮਾਜਸੇਵੀ ਨੌਜਵਾਨਾਂ ਵਲੋਂ ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਵਰਿੰਦਰ ਸਿੰਘ ਸੇਖੋਂ ਦਾ ਸਮੱਰਥਨ

ਸਮਰਾਲਾ, 13 ਫਰਵਰੀ (ਇੰਦਰਜੀਤ ਸਿੰਘ ਕੰਗ) – ਸਮਰਾਲਾ ਵਿਧਾਨ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਚੋਣ ਲੜ ਰਹੇ ਉਮੀਦਵਾਰ ਵਰਿੰਦਰ ਸਿੰਘ ਸੇਖੋਂ ਨੂੰ ਉਸ ਵਕਤ ਭਾਰੀ ਬਲ ਮਿਲਿਆ, ਜਦੋਂ ਵੱਖ ਵੱਖ ਪਿੰਡਾਂ ਤੋਂ ਸਮਾਜਸੇਵਾ ਵਿੱਚ ਜੁੜੇ ਨੌਜਵਾਨਾਂ ਨੇ ਵਰਿੰਦਰ ਸਿੰਘ ਸੇਖੋਂ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ।ਸਮਰਾਲਾ ਸ਼ਹਿਰ ਵਿੱਚ ਪਰੋ 39 ਜਿੰਮ ਵਿਖੇ ਕਰਵਾਏ ਇੱਕ ਸਮਾਰੋਹ ਮੌਕੇ ਵਰਿੰਦਰ ਸੇਖੋਂ ਨੂੰ ਸਨਮਾਨਿਤ ਕੀਤਾ ਗਿਆ।ਪ੍ਰਵਾਸੀ ਵੀਰ ਅਮਨਦੀਪ ਸਿੰਘ ਬਾਠ ਅਮਰੀਕਾ ਵਾਸੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਬਤੌਰ ਮੈਂਬਰ ਜੁੜਿਆ ਹੋਇਆ ਹੈ, ਉਸਦੇ ਪਰਿਵਾਰ ਵਲੋਂ ਭੇਜੀ ਮਾਇਕ ਸਹਾਇਤਾ ਵੀ ਦਿੱਤੀ ਗਈ।ਸਮਾਜਸੇਵੀ ਜੋਗਿੰਦਰ ਸਿੰਘ ਬਾਠ ਨੇ ਵਰਿੰਦਰ ਸਿੰਘ ਸੇਖੋਂ ਨੂੰ ਵਿਸ਼ਵਾਸ਼ ਦਿਵਾਉਂਦੇ ਹੋਏ ਕਿ ਉਨ੍ਹਾਂ ਦੀ ਸੰਸਥਾ ਨਾਲ ਜੁੜੇ ਨੌਜਵਾਨ ਆਮ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਗੇ।ਵਰਿੰਦਰ ਸਿੰਘ ਸੇਖੋਂ ਨੇ ਸਮਾਜਸੇਵੀ ਨੌਜਵਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਬਦਲਾਅ ਲਿਆਉਣਾ ਹੀ ਪਵੇਗਾ।
                  ਸਨਮਾਨ ਸਮਾਰੋਹ ਮੌਕੇ ਹੋਰਨਾਂ ਤੋਂ ਇਲਾਵਾ ਜੰਗ ਮਾਣਕੀ, ਭੱਟੀ ਗੜੀ, ਕਮਾਂਡੋ ਧਾਮੀ, ਸੁਖਮਨ ਮੀਕਾ, ਸੁੱਖੀ ਮਾਣਕੀ, ਜੋਤ ਮਾਣਕੀ ਆਦਿ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …