ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਸਥਾਨਕ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਕਿਹਾ
ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਰਗੀ ਸੂਬੇ ‘ਚ ਹੋਰ ਕੋਈ ਇਮਾਨਦਾਰ ਪਾਰਟੀ ਨਹੀਂ ਹੈ।ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਲ ’ਚ ਜੋ ਪੰਜਾਬ ’ਚ ਵਿਕਾਸ ਹੋਇਆ ਹੈ, ਉਹ ਇਕ ਮਿਸਾਲ ਹੈ।ਜਿਸ ਤੋਂ ਲੋਕ ਭਲੀਭਾਂਤ ਜਾਣੂ ਹਨ।ਉਨਾਂ ਦਾਅਵਾ ਕੀਤਾ ਕਿ ਇਸੇ ਸਦਕਾ 10 ਮਾਰਚ ਦੇ ਚੋਣ ਨਤੀਜੇ ’ਚ ਕੋਈ ਵੀ ਤਾਕਤ ਉਨਾ ਦੀ ਜਿੱਤ ਨਹੀਂ ਰੋਕ ਨਹੀਂ ਸਕਦੀ।ਗਿੱਲ ਨੇ ਕਿਹਾ ਕਿ ਹਲਕਾ ਦੱਖਣੀ ਦੇ ਕਾਂਗਰਸੀ ਵਿਧਾਇਕ ਨੇ ਨਾ ਤਾਂ ਲੋਕਾਂ ਨੂੂੰ ਕੋਈ ਸਹੂਲਤ ਦਿੱਤੀ ਤੇ ਨਾ ਹੀ ਵਿਕਾਸ ਕਾਰਜ਼ ਕਰਵਾਏ ਹਨ।
ਅੱਜ ਸ਼ਹੀਦ ਊਧਮ ਸਿੰਘ ਨਗਰ ਵਿਖੇ ਅਕਾਲੀ ਆਗੂ ਭੁਪਿੰਦਰ ਸਿੰਘ ਬਿੱਟੂ ਕੇਬਲ ਵਾਲੇ ਵਲੋਂ ਕਰਵਾਈ ਗਈ ਮੀਟਿੰਗ ਦੌਰਾਨ ਗਠਜੋੜ ਵਰਕਰਾਂ ਨੂੰ ਸੰਬੋਧਨ ਕਰਦਿਆਂ ਤਲਬੀਰ ਗਿੱਲ ਨੇ ਕਿਹਾ ਕਿ ਆਗੂਆਂ ਤੇ ਵਰਕਰਾਂ ਦੀ ਮਿਹਨਤ ਸਦਕਾ ਲੋਕ ਧੜਾਧੜ ਅਕਾਲੀ ਦਲ ’ਚ ਸ਼ਾਮਿਲ ਹੋ ਰਹੇ।ਉਨ੍ਹਾਂ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਉਹ ਕਾਂਗਰਸ ਅਤੇ ‘ਆਪ’ ਦੀਆਂ ਮੋਮੋਠੱਗਣੀਆਂ ਗੱਲਾਂ ਦੇ ਬਹਿਕਾਵੇ ’ਚ ਆਉਣ ਵਾਲੇ ਨਹੀਂ ਹਨ।ਗਿੱਲ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਤੱਕੜੀ ਚੋਣ ਨਿਸ਼ਾਨ ’ਤੇ ਮੋਹਰ ਲਾ ਕੇ ਉਨਾਂ ਨੂੰ ਕਾਮਯਾਬ ਕਰਨ।
ਇਸ ਮੌਕੇ ਰਿੰਕੂ ਨਰੂਲਾ, ਮਾਮਾ ਸਿਕੰਦਰ, ਗੁਰਦਿਆਲ ਸਿੰਘ ਭੁੱਲਰ, ਸੁਰਜੀਤ ਸਿੰਘ ਕੰਡਾ, ਜੀਵਨ ਸਿੰਘ ਜੇ.ਈ, ਜਗਦੀਸ਼ ਕੁਮਾਰ ਜੱਗੂ, ਇੰਦਰਜੀਤ ਸਿੰਘ ਪੰਡੋਰੀ, ਜਰਨੈਲ ਸਿੰਘ ਫੌਜੀ, ਰਾਜ ਸਿੰਘ ਰਾਜੂ, ਬਲਵਿੰਦਰ ਸਿੰਘ, ਰੀਫੀ ਜੱਗਾ ਤੋਂ ਇਲਾਵਾ ਅਕਾਲੀ ਬਸਪਾ ਆਗੂ ਤੇ ਵਰਕਰ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media