Wednesday, August 26, 2026

ਸਨਮੁੱਖ ਸਿੰਘ ਮੋਖਾ ਨੂੰ ਹਰ ਪਿੰਡ ‘ਚ ਮਿਲ ਰਿਹਾ ਹੈ ਭਰਪੂਰ ਸਮਰਥਨ

ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਸਨਮੁੱਖ ਸਿੰਘ ਮੋਖਾ ਨੂੰ ਪਿੰਡਾਂ ਵਿੱਚ ਭਰਵਾਂ ਹੁਗਾਰਾ ਮਿਲ ਰਿਹਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਨਰਿੰਦਰ ਸਿੰਘ ਸੰਗਤੀਵਾਲਾ, ਬਾਬੂ ਸਿੰਘ, ਮੱਘਰ ਸਿੰਘ ਸੈਕਟਰੀ ਅਤੇ ਮੀਡੀਆ ਸਲਾਹਕਾਰ ਗੁਰਮੀਤ ਸਿੰਘ ਜੋਹਲ ਨੇ ਕਰਦਿਆਂ ਕਿਹਾ ਕਿ ਸਨਮੁੱਖ ਸਿੰਘ ਮੋਖਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੋ ਦਿਨ ਪਿੰਡਾਂ ਅਤੇ ਸ਼ਹਿਰ ਵਿੱਚ ਕਈ ਨੁੱਕੜ ਮੀਟਿੰਗਾਂ ਕਰਨਗੇ ਕਿਉਂਕਿ ਸੁਨਾਮ ਹਲਕੇ ਦੀ ਨੇ ਲਗਾਤਾਰ ਚਾਰ ਵਾਰ ਸੇਵਾ ਕੀਤੀ ਹੈ।ਜੋ ਕੰਮ ਢੀਂਡਸਾ ਵਲੋਂ ਕੀਤੇ ਗਏ ਹਨ, ਸੁਨਾਮ ਹਲਕੇ ਦੀ ਜਨਤਾ ਊਸ ਨੂੰ ਕਦੇ ਵੀ ਭੁਲਾ ਨਹੀਂ ਸਕਦੀ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਵਲੋਂ ਵਿਕਾਸ ਕਰਵਾਉਣਾ ਤਾਂ ਦੂਰ ਸਿਰਫ਼ ਲਾਰੇ ਅਤੇ ਡਰਾਮੇਬਾਜ਼ੀ ਕੀਤੀ ਗਈ ਹੈ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …