Wednesday, July 22, 2026

ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੇ ਯਾਦਗਾਰੀ ਸਮਾਰਕ ਬਣਾਵਾਂਗੇ – ਵਿਜੈ ਇੰਦਰ ਸਿੰਗਲਾ

ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਸੰਗਰੂਰ ਹਲਕੇ ਵਿੱਚ ਕਰਵਾਏੇ ਵਿਕਾਸ ਕਾਰਜ਼ਾਂ ਦਾ ਵੇਰਵਾ ਦਿੰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਹਨਾਂ ਵਿਕਾਸ ਦੀ ਚਰਚਾ ਅੱਜ ਪੂਰੇ ਪੰਜਾਬ ਵਿੱਚ ਹੋ ਰਹੀ ਹੈ ਤੇ ਸੂਬੇ ਦੇ ਲੋਕ ਇਸ ਹਲਕੇ ਵਿੱਚ ਹੋਏ ਕੰਮਾਂ ਦੀਆਂ ਮਿਸਾਲਾਂ ਦੇ ਰਹੇ ਹਨ।ਹਲਕੇ ਦੇ ਪਿੰਡ ਅਕੋਈ ਸਾਹਿਬ ਵਿਖੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਹਨਾਂ ਹਲਕੇ ਦੇ ਹਰ ਸਕੂਲ ਨੂੰ ਅੱਪਗ੍ਰੇਡ ਕਰਕੇ ਕੰਪਿਊਟਰ ਅਤੇ ਪ੍ਰੋਜੈਕਟਰ ਲਗਾ ਕੇ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਬਣਾਇਆ ਗਿਆ ਹੈ।ਸੜਕਾਂ ਨੂੰ ਨਵਾਂ ਬਣਾ ਕੇ ਚਿੱਟੀ ਪੱਟੀ ਲਗਾਈ ਹੈ।ਉਨਾਂ ਕਿਹਾ ਕਿ ਇਲਾਕੇ ਦੇ ਦੇਹ ਕਲਾਂ ਪਿੰਡ ਵਿੱਚ ਲੱਗਣ ਵਾਲੀ ਸੀਮਿੰਟ ਫੈਕਟਰੀ ਨਾਲ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ।ਸਰਬਪੱਖੀ ਵਿਕਾਸ ਤਹਿਤ ਇਲਾਕੇ ਵਿੱਚ ਉਨਾਂ ਨੇ ਪੀ.ਜੀ.ਆਈ ਹਸਪਤਾਲ ਤੇ ਕੈੰਂਸਰ ਹਸਪਤਾਲ ਬਣਾਇਆ ਹੈ ਅਤੇ ਸਟੇਡੀਅਮ ਦਾ ਨਵੀਨੀਕਰਨ ਕਰਕੇ ਸਿੰਥੈਟਿਕ ਟਰੈਕ ਬਣਵਾਇਆ ਹੈ।ਉਨ੍ਹਾਂ ਕਿਹਾ ਕਿ ਸੰਗਰੂਰ ਅਜਿਹਾ ਪਹਿਲਾ ਸ਼ਹਿਰ ਹੈ ਜਿਥੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦਾ ਇੱਕ ਸਾਂਝਾ ਯਾਦਗਾਰੀ ਸਮਾਰਕ ਬਣਾਇਆ ਗਿਆ ਹੈ ਅਤੇ ਜਿਹੜੇ ਪਿੰਡਾਂ ਦੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਹਨ।ਅਜਿਹੇ ਹਰ ਪਿੰਡ ਵਿੱਚ ਉਨ੍ਹਾਂ ਕਿਸਾਨਾਂ ਦੀ ਯਾਦ ਵਿੱਚ ਸਮਾਰਕ ਬਣਾਉਣ ਲਈ ਉਕਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਢਾਈ-ਢਾਈ ਲੱਖ ਰੁਪਏ ਦੇ ਚੈਕ ਦਿੱਤੇ ਜਾਣਗੇ।
               ਇਸ ਮੌਕੇ ਉਨ੍ਹਾਂ ਦੇ ਨਾਲ ਭਗਤ ਸਿੰਘ ਅਕੋਈ, ਅਵਤਾਰ ਸਿੰਘ ਤਾਰੀ, ਸਰਪੰਚ ਕੁਲਵਿੰਦਰ ਸਿੰਘ ਅਕੋਈ, ਹਰਪਾਲ ਸਿੰਘ ਸੋਨੂੰ, ਬਲਵੀਰ ਸਿੰਘ ਚੰਗਾਲ, ਧਰਮਿੰਦਰ ਸਿੰਘ ਚੰਗਾਲ, ਪਰਮਿੰਦਰ ਸ਼ਰਮਾ, ਜਗਜੀਤ ਸਿੰਘ ਕਾਲਾ, ਮੇਜਰ ਸਿੰਘ ਸੇਖੋਂ ਤੇ ਸੁੱਖੀ ਹਰੇੜੀ ਮੌਜ਼ੂਦ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …