ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਓੁਮੀਦਵਾਰ ਨਰਿੰਦਰ ਕੌਰ ਭਰਾਜ਼ ਨੇ ਅਪਣੀ ਚੋਣ
ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਦਿਆਂ ਸੰਗਰੂਰ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ।ਇਥੋਂ ਲਾਗਲੇ ਪਿੰਡ ਮੰਗਵਾਲ ਵਿਖੇ ਭਰਾਜ਼ ਦੀ ਚੋਣ ਮੁਹਿੰਮ ਨੂੰ ਨਿਵੇਕਲੀ ਕਿਸਮ ਦਾ ਸਮਰਥਨ ਦਿੰਦਿਆਂ ਪਿੰਡ ਦੇ ਬਾਹਰ ਕੀਤੇ ਜ਼ੋਰਦਾਰ ਸਵਾਗਤ ਤੋਂ ਬਾਅਦ ਨਰਿੰਦਰ ਕੌਰ ਭਰਾਜ ਨੂੰ ਰੱਥ ਵਿੱਚ ਬਿਠਾ ਕੇ ਪਿੰਡ ਲਿਜਾਇਆ ਗਿਆ ਅਤੇ ਫੁਲਕਾਰੀ ਤਾਣ ਕੇ ਚੋਣ ਪ੍ਰਚਾਰ ਕਰਵਾਇਆ।ਪਿੰਡ ਵਾਸੀਆਂ ਨੇ ਆਪ ਉਮੀਦਵਾਰ ਨੂੰ ਪੂਰੀ ਹਮਾਇਤ ਦਾ ਭਰੋਸਾ ਦੇ ਕੇ ਰਿਕਾਰਡ ਤੋੜ ਵੋਟਾਂ ਨਾਲ ਜਿਤਾਓੁਣ ਦਾ ਵਾਅਦਾ ਕੀਤਾ।ਨਰਿੰਦਰ ਕੌਰ ਭਰਾਜ਼ ਨੇ ਪੰਜਾਬ ਵਿੱਚ ਇਮਾਨਦਾਰ ਸਰਕਾਰ ਬਣਾਉਣ ਲਈ 20 ਫਰਵਰੀ ਨੂੰ ਝਾੜੂ ਦਾ ਬਟਨ ਦਬਾਓੁਣ ਦੀ ਅਪੀਲ ਕੀਤੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media