ਸਲੌਦੀ ਅਤੇ ਮਾਨੂੰਪੁਰ ਪਿੰਡਾਂ ਵਿੱਚ ‘ਹੈਲੀਕਾਪਟਰ’ ਦੀ ਹੋਈ ਬੱਲੇ ਬੱਲੇ
ਸਮਰਾਲਾ, 17 ਫਰਵਰੀ (ਇੰਦਰਜੀਤ ਸਿੰਘ ਕੰਗ)- ਸਮਰਾਲਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਰਹੇ ਅਮਰੀਕ ਸਿੰਘ ਢਿੱਲੋਂ ਹੈਲੀਕਾਪਟਰ ਚੋਣ
ਨਿਸ਼ਾਨ ‘ਤੇ ਚੋਣ ਲੜ੍ਹ ਰਹੇ ਹਨ।ਅਮਰੀਕ ਸਿੰਘ ਢਿੱਲੋਂ ਨੂੰ ਸਿਆਸਤ ਦਾ ਪਿਛਲੇ 30 ਸਾਲਾਂ ਦਾ ਤਜ਼ਰਬਾ ਹੈ।ਉਨ੍ਹਾਂ ਨੇ ਆਪਣੇ ਸਿਆਸੀ ਦਾਅ ਖੇਡਦੇ ਹੋਏ ਪਿਛਲੇ ਦੋ ਦਿਨਾਂ ਵਿੱਚ ਹੀ ਸਮਰਾਲਾ ਦੇ ਸਿਆਸੀ ਸਮੀਕਰਨ ਬਦਲ ਦਿੱਤੇ, ਜਿਹੜੇ ਪਿੰਡ ਵਿੱਚੀਂ ਉਹ ਲੰਘਦੇ ਹਨ, ਉਥੇ ਹੀ ਆਪਣੇ ਗੁਲਾਬੀ ਰੰਗ ਦੀ ਛਾਪ ਛੱਡਦੇ ਜਾਂਦੇ ਹਨ।ਜਦੋਂ ਉਨ੍ਹਾਂ ਸਲੌਦੀ ਅਤੇ ਮਾਨੂੰਪੁਰ ਪਿੰਡਾਂ ਦਾ ਦੌਰਾ ਕੀਤਾ ਅਤੇ ਦੋਵੇਂ ਪਿੰਡਾਂ ਵਿਚੋਂ ਭਰਪੂਰ ਸਮੱਰਥਨ ਨੇ ਦਰਸਾ ਦਿੱਤਾ ਕਿ ਲੋਕ ਕਿਸ ਤਰ੍ਹਾਂ ਅਮਰੀਕ ਸਿੰਘ ਢਿੱਲੋਂ ਨੂੰ ਪਿਆਰ ਕਰਦੇ ਹਨ।
ਸਲੌਦੀ ਪਿੰਡ ਦੇ ਮੋਹਣ ਸਿੰਘ ਨੇ ਕਿਹਾ ਕਿ ਅੱਜ ਵੀ ਸਮੁੱਚਾ ਪਿੰਡ ਅਮਰੀਕ ਸਿੰਘ ਢਿੱਲੋਂ ਦੇ ਹੱਕ ਵਿੱਚ ਖੜ੍ਹਾ ਹੈ, ਕਿਉਂਕਿ ਅਮਰੀਕ ਸਿੰਘ ਅਜਿਹੇ ਸਖਸ਼ ਹਨ, ਜਿਨ੍ਹਾਂ ਨੇ ਪਿੰਡਾਂ ਵਿੱਚ ਹੁੰਦੇ ਲੜਾਈ ਝਗੜਿਆਂ ਵਿੱਚ ਕੋਈ ਪੱਖਪਾਤ ਨਹੀਂ ਕੀਤਾ, ਹਰੇਕ ਨੂੰ ਬਣਦਾ ਇਨਸਾਫ ਦਿਵਾਇਆ ਹੈ।
ਅੱਜ ਦੀਆਂ ਭਰਵੀਂਆਂ ਮੀਟਿੰਗਾਂ ਵਿੱਚ ਅਜਮੇਰ ਸਿੰਘ ਨਾਗਰਾ, ਜਗਮੀਤ ਸਿੰਘ, ਸੁਖਵੀਰ ਸਿੰਘ ਪੱਪੀ, ਸੋਨੀ ਢਿੱਲੋਂ, ਪੱਪੂ ਢਿੱਲੋਂ, ਬਿੰਦੀ ਸੇਹ ਤੋਂ ਇਲਾਵਾ ਮਨਜੋਤ ਸਿੰਘ ਪੰਚ, ਸਤਵੀਰ ਸਿੰਘ, ਸੁਖਦੀਪ ਸਿੰਘ ਬਰੌਨੀ, ਭੂਪਿੰਦਰ ਸਿੰਘ ਮਾਨ, ਦਿਲਪ੍ਰੀਤ ਸਿੰਘ ਮਾਨ, ਗੁਰਮੀਤ ਸਿੰਘ ਭੰਗੂ, ਬਲਵਿੰਦਰ ਸਿੰਘ, ਕਰਮ ਸਿੰਘ, ਜੋਰਾ ਸਿੰਘ ਨਾਗਰਾ, ਮਹਿੰਦਰ ਸਿੰਘ, ਜਗਰੂਪ ਸਿੰਘ ਯੂਥ ਆਗੂ, ਜੱਗਾ ਸਿੰਘ, ਕੁਲਵਿੰਦਰ ਸਿੰਘ, ਮਾਸਟਰ ਜੋਗਿੰਦਰ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ, ਅਮਰੀਕ ਸਿੰਘ, ਜਗਰੂਪ ਸਿੰਘ, ਜੱਸੀ, ਧਰਮਵੀਰ, ਨਾਜਰ ਸਿੰਘ, ਤਰਲੋਕ ਸਿੰਘ, ਹਰਜੀਤ ਸਿੰਘ, ਰਮੇਸ਼ ਕੁਮਾਰ, ਇੰਦਰਜੀਤ ਸਿੰਘ, ਕਸ਼ਮੀਰਾ ਸਿੰਘ, ਬਲਦੇਵ ਸਿੰਘ, ਹਰਜੀਤ ਸਿੰਘ, ਚਰਨਜੀਤ ਸਿੰਘ, ਪਾਲ ਸਿੰਘ, ਬਚਿੱਤਰ ਸਿੰਘ, ਭਿੰਦਰ ਸਿੰਘ, ਬਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮੱਰਥਕ ਹਾਜ਼ਰ ਸਨ।
Punjab Post Daily Online Newspaper & Print Media