Tuesday, March 3, 2026

ਸਮਰਾਲਾ ਹਲਕੇ ‘ਚ ਹੁੰਦੀ ਨਜਾਇਜ਼ ਮਾਈਨਿੰਗ ਤੇ ਸ਼ਰਾਬ ਮਾਫੀਆ ਦਾ ਕਰਾਂਗੇ ਪੂਰਨ ਸਫਾਇਆ – ਰਾਜੇਵਾਲ

ਸਮਰਾਲਾ, 17 ਫਰਵਰੀ (ਇੰਦਰਜੀਤ ਸਿੰਘ ਕੰਗ) – ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਜੋ ਚੋਣ ਨਿਸ਼ਾਨ ਮੰਜੀ ਲੈ ਕੇ ਸਮਰਾਲਾ ਹਲਕੇ ਤੋਂ ਖੜ੍ਹੇ ਹਨ, ਨੇ ਆਪਣੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।ਜਿਨ੍ਹਾਂ ਵਿੱਚ ਤੱਖਰਾਂ, ਪੂੰਨੀਆਂ, ਰਾਣਵਾਂ, ਭੱਟੀਆਂ, ਇਰਾਕ, ਸਹਿਜੋਮਾਜਰਾ, ਬਹਿਲੋਲਪੁਰ, ਨੂਰਪੁਰ ਅਤੇ ਝੁੱਗੀਆਂ ਦਾ ਦੌਰਾ ਕੀਤਾ।ਰਾਜੇਵਾਲ ਨੇ ਵੱਖ-ਵੱਖ ਪਿੰਡਾਂ ‘ਚ ਸੰਬੋਧਨ ਦੌਰਾਨ ਕਿਹਾ ਕਿ ਲੋਕ ਪੰਜਾਬ ਅੰਦਰ ਬਦਲਾਅ ਲਿਆਉਣ ਲਈ ਤਤਪਰ ਬੈਠੇ ਹਨ।ਸਮਰਾਲਾ ਹਲਕਾ ਜੋ ਪਿਛਲੇ 20 ਸਾਲਾਂ ਤੋਂ ਬਿਨਾਂ ਵਿਕਾਸ ਤੋਂ ਬੈਠਾ ਹੈ।ਇਥੇ ਕਿਸੇ ਵੀ ਤਰਾਂ ਦੀ ਡਿਵੈਲਪਮੈਂਟ ਨਹੀਂ ਹੋਈ।ਇਥੋਂ ਦੇ ਵਿਧਾਇਕ ਸਿਰਫ ਆਪਣੇ ਕਾਰੋਬਾਰ ਚਮਕਾਉਣ ਲਈ ਕੰਮ ਕਰਦੇ ਰਹੇ। ਸਮਰਾਲਾ ਹਲਕੇ ਦੇ ਲੋਕਾਂ ਦੀ ਹਾਲਤ ਦੇਖ ਤਰਸ ਆ ਰਿਹਾ ਹੈ।ਦੂਜਾ ਮੁੱਦਾ ਰੇਤ ਅਤੇ ਸ਼ਰਾਬ ਮਾਫੀਆ ਗ੍ਰੋਹ ਦਾ ਹੈ।ਸੰਯੁਕਤ ਸਮਾਜ ਮੋਰਚਾ ਦੀੇ ਸਰਕਾਰ ਆਉਣ ‘ਤੇ ਸਭ ਤੋਂ ਪਹਿਲਾਂ ਇਸ ‘ਤੇ ਸਿਕੰਜਾ ਕੱਸਿਆ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਮਰਾਲਾ ਹਲਕੇ ਦੇ ਲੋਕ ਮੈਨੂੰ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜਦੇ ਹਨ ਤਾਂ ਉਹ ਵਿਧਾਨ ਸਭਾ ਵਿੱਚ ਹਰੇਕ ਮੁੱਦੇ ਤੇ ਅਵਾਜ ਉਠਾਉਣਗੇ।
                    ਇਸ ਮੌਕੇ ਸੋਹਣ ਲਾਲ ਸ਼ੇਰਪੁਰੀ, ਰਾਜਵੰਤ ਸਿੰਘ ਕੂੰਨਰ, ਗੁਰਨਾਮ ਸਿੰਘ ਨਾਗਰਾ, ਜਗਨ ਨਾਥ, ਭੁਪਿੰਦਰ ਸਿੰਘ ਹਿਯਾਤਪੁਰਾ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਸੰਤੋਖ ਸਿੰਘ ਨਾਗਰਾ, ਜੋਗਿੰਦਰ ਸਿੰਘ ਸੇਹ, ਆਲਮਦੀਪ ਸਿੰਘ ਮੱਲ ਮਾਜ਼ਰਾ, ਹਰਪਾਲ ਸਿੰਘ ਢਿੱਲੋਂ, ਗੁਰਮੇਲ ਸਿੰਘ ਪਪੜੌਦੀ, ਡਿੰਪਲ ਕੰਗ, ਬਿੱਲੂ, ਸੁਖਵਿੰਦਰ ਸੁੱਖਾ, ਰਿੰਕੂ ਥਾਪਰ, ਪਰਮਿੰਦਰ ਸਿੰਘ ਪਾਲ ਮਾਜਰਾ, ਸੁਰਿੰਦਰ ਰਾਜੂ ਹੇਡੋਂ ਆਦਿ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਦੇ ਬਲਾਕ ਅਹੁਦੇਦਾਰ, ਵਰਕਰ ਅਤੇ ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ ਅਤੇ ਨਗਰ ਨਿਵਾਸੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …