Thursday, October 15, 2026

ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਵੋਟਰਾਂ ਅਤੇ ਕਰਮਚਾਰੀਆਂ ਦਾ ਧੰਨਵਾਦ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪਾਉਣ ਦਾ ਕੰਮ ਸਾਂਤਮਈ ਢੰਗ ਨਾਲ ਪੂਰਾ ਹੋਣ ‘ਤੇ ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਜਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ ਹੈ।ਖਹਿਰਾ ਨੇ ਕਿਹਾ ਕਿ ਭਾਵੇਂ ਉਨਾਂ ਵਲੋਂ ਅਮਨ ਅਮਾਨ ਨਾਲ ਚੋਣਾਂ ਕਰਵਾਉਣ ਲਈ ਹਰ ਤਰਾਂ ਦੀ ਤਿਆਰੀ ਕੀਤੀ ਜਾਂਦੀ ਹੈ, ਪਰ ਇਹ ਸਾਡੀਆਂ ਕੋਸ਼ਿਸ਼ਾਂ ਤਾਂ ਹੀ ਸਫਲ ਹਨ, ਜੇਕਰ ਲੋਕ ਇਸ ਤਿਉਹਾਰ ਨੂੰ ਸਾਂਤੀ ਨਾਲ ਮਨਾਉਂਦੇ ਹੋਏ ਆਪਣੀ ਵੋਟ ਦੀ ਸਹੀ ਵਰਤੋਂ ਕਰਨ।ਉਨਾਂ ਦੱਸਿਆ ਕਿ ਅੱਜ ਸਵੇਰੇ 40 ਦੇ ਕਰੀਬ ਬੂਥਾਂ ਉਤੇ ਵੋਟਿੰਗ ਮਸ਼ੀਨ ਨਾਲ ਲਗਾਏ ਵੀ ਵੀ ਪੈਟ ਵਿੱਚ ਤਕਨੀਕੀ ਖਰਾਬੀਆਂ ਆਈਆਂ ਸਨ, ਜਿਸ ਕਾਰਨ ਥੋੜਾ ਸਮਾਂ ਇੰਨਾ ਬੂਥਾਂ ‘ਤੇ ਵੋਟਾਂ ਪਾਉਣ ਦਾ ਕੰਮ ਰੁਕਿਆ, ਪਰ ਅਧਿਕਾਰੀਆਂ ਵਲੋਂ ਇੰਨਾਂ ਮਸ਼ੀਨਾਂ ਨੂੰ ਬਦਲ ਕੇ ਤਰੁੰਤ ਵੋਟਾਂ ਸ਼ੁਰੂ ਕਰਵਾ ਦਿੱਤੀਅ ਗਈਆਂ। ਗੁਰਪ੍ਰੀਤ ਖਹਿਰਾ ਨੇ ਵੋਟਾਂ ਪਵਾਉਣ ਦੇ ਕੰਮ ਵਿਚ ਲੱਗੇ 15000 ਤੋਂ ਵੱਧ ਕਰਮਚਾਰੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨਾ ਸਦਕਾ ਸਾਰੇ ਪ੍ਰਬੰਧ ਪੂਰੇ ਹੋਏ।ਉਨਾਂ ਦੱਸਿਆ ਕਿ ਜਿਥੇ ਬਹੁਤੇ ਕਰਮਚਾਰੀਆਂ ਨੇ ਅਜ ਬੂਥਾਂ ‘ਤੇ ਜਾ ਕੇ ਵੋਟਾਂ ਪਵਾਈਆਂ, ਉਥੇ ਕੁੱਝ ਅਜਿਹੇ ਕਰਮਚਾਰੀ ਵੀ ਡਿਊਟੀ ਵਿੱਚ ਰਹੇ, ਜੋ ਕਿ ਦਿਨ-ਰਾਤ ਦੀਆਂ ਸ਼ਿਫਟਾਂ ਵਿਚ ਪੂਰੇ ਪ੍ਰਬੰਧ ਨੇਪਰੇ ਚਾੜਨ ਲਈ ਡਟੇ ਰਹੇ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …