Thursday, October 15, 2026

ਬਿਕਰਮ ਸਿੰਘ ਮਜੀਠੀਆ ਭਾਰੀ ਬਹੁਮਤ ਨਾਲ ਜਿੱਤਣਗੇ ਹਲਕਾ ਪੂਰਬੀ ਦੀ ਵੱਕਾਰੀ ਸੀਟ – ਮਿਲਾਪ ਸਿੰਘ

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਪੂਰਬੀ ਦੀ ਨਗਰ ਨਿਗਮ ਵਾਰਡ ਨੰਬਰ 43 ‘ਚ ਪੈਂਦੇ ਆਰ.ਐਸ ਪਬਲਿਕ ਸਕੂਲ ਵਿਖੇ ਬਣੇ ਬੂਥ ਨੰਬਰ 170 ਤੇ 171 ਨੇੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਸਮਰਥਕਾਂ ਵਲੋਂ ਲਗਾਏ ਗਏ ਬੂਥ ‘ਤੇ ਅਕਾਲੀ ਆਗੂ ਮਿਲਾਪ ਸਿੰਘ ਖਜ਼ਾਨੇਵਾਲੀਆ, ਹਰਜੀਤ ਸਿੰਘ ਪੱਖਿਆਵਾਲੇ, ਸਰਬਜੀਤ ਸਿੰਘ ਭਾਗੋਵਾਲੀਆ, ਲਖਵਿੰਦਰ ਸਿੰਘ ਪੱਖਿਆਂ ਵਾਲੇ, ਬਾਵਾ ਆਦਿ ਮੌਜ਼ੂਦ ਰਹੇ।ਇਸ ਸਮੇਂ ਮਿਲਾਪ ਸਿੰਘ ਖਜ਼ਾਨੇਵਾਲੀਆ ਨੇ ਦਾਅਵਾ ਕੀਤਾ ਕਿ ਬਿਕਰਮ ਮਜੀਠੀਆ ਹਲਕਾ ਪੂਰਬੀ ਦੀ ਇਹ ਵੱਕਾਰੀ ਸੀਟ ਭਾਰੀ ਬਹੁਮਤ ਨਾਲ ਜਿੱਤਣਗੇ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …