ਅੰਮ੍ਰਿਤਸਰ, 25 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਹੋਮ ਸਾਇੰਸ ਵਿਭਾਗ ਵਲੋਂ ‘ਪਿਡੀਲਾਈਟ ਕੰਪਨੀ’ ਦੇ ਸਹਿਯੋਗ ਨਾਲ ਟੈਕਸਚਰਡ
ਸ਼ੀਟਸ ਮੇਕਿੰਗ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਮੌਕੇ ਵਿਭਾਗ ਦੇ ਸਾਰੇ ੍ਰਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ’ਤੇ ਪੁੱਜੇ ਪਿਡੀਲਾਈਟ ਤੋਂ ਮਾਹਿਰ ਸ਼ੀਮਤੀ ਕੰਚਨ ਅਰੋੜਾ ਨੇ ਵੱਖ-ਵੱਖ ਟੈਕਸਟ ਬਾਰੇ ਜਾਣਕਾਰੀ ਦੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜੋਸ਼ ਅਤੇ ਬਹੁਤ ਧੀਰਜ਼ ਨਾਲ ਆਪਣੇ ਅਨੁਭਵ ਦਾ ਗਿਆਨ ਸਾਂਝਾ ਕੀਤਾ।
ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਸ੍ਰੀਮਤੀ ਅਰੋੜਾ ਵਲੋਂ ਵਿਦਿਆਰਥਣਾਂ ਨੂੰ ਸਿਖਲਾਈ ਸਬੰਧੀ ਦਿੱਤੇ ਆਪਣੇ ਕੀਮਤੀ ਸਮੇਂ ਅਤੇ ਸਹਿਯੋਗ ਲਈ ਧੰਨਵਾਦ ਕੀਤਾ।ਉਨ੍ਹਾਂ ਡਾ. ਮਨਬੀਰ ਕੌਰ, ਪ੍ਰੋ: ਭਾਨੂੰ, ਦੀਕਿਸ਼ਾ ਅਤੇ ਡਾ. ਦ੍ਰਿਬਜੋਤ ਕੌਰ ਬਾਜਵਾ ਦੇ ਵਰਕਸ਼ਾਪ ਸਬੰਧੀ ਯਤਨਾਂ ਦੀ ਵੀ ਸ਼ਲਾਘਾ ਕੀਤੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media