ਅੰਮ੍ਰਿਤਸਰ, 25 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਟੇ੍ਰਨਿੰਗ ਅਤੇ ਪਲੇਸਮੈਂਟ ਸੈਲ ਦੇ 5 ਵਿਦਿਆਰਥੀਆਂ ਨੂੰ ਮਸ਼ਹੂਰ ਬਹੁ-ਰਾਸ਼ਟਰੀ ਕੰਪਨੀ
‘ਬਾਈਜੂਸ’ ਦੁਆਰਾਨੌਕਰੀ ਲਈ ਚੁਣਿਆ ਗਿਆ ਹੈ।ਇਹ ਇਕ ਗਲੋਬਲ ਐਡ-ਤਕਨੀਕੀ ਕੰਪਨੀ ਹੈ, ਜੋ ਦੁਨੀਆ ਭਰ ਦੇ 150 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਨੂੰ ਬਹੁਤ ਹੀ ਅਨੁਕੂਲ, ਰੁਝੇਵੇਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੜਾਉਣ ਦੇ ਹੱਲ ਮੁਹੱਈਆ ਕਰਦੀ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਟ੍ਰੇਨਿੰਗ ਤੇ ਪਲੇਸਮੈਂਟ ਡਾਇਰੈਕਟਰ ਪ੍ਰੋ: ਹਰਭਜਨ ਸਿੰਘ ਰੰਧਾਵਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਪਲੇਸਮੈਂਟ ਟੀਮ ਵਲੋਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਨੂੰ ਲੈ ਕੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਜਿਨ੍ਹਾਂ ’ਚ ਕਨਿਕਾ ਅਗਰਵਾਲ (ਬੀ.ਐਸ.ਸੀ ਫੂਡ ਸਾਇੰਸ), ਪ੍ਰਭਜੋਤ ਕੌਰ ਸੋਨਿਕ (ਐਮ.ਐਸ.ਸੀ ਮੈਥਸ), ਤਰਨਪ੍ਰੀਤ ਕੌਰ (ਐਮ.ਐਸ.ਸੀ ਜ਼ੂਆਲੋਜੀ), ਸ਼ਵੇਤਾ ਸ਼ਰਮਾ (ਐਮ.ਐਸ.ਸੀ ਬੋਟਨੀ) ਅਤੇ ਲਵਪ੍ਰੀਤ ਸਿੰਘ (ਐਮ.ਐਸ.ਸੀ ਕੰਪਿਊਟਰ ਸਾਇੰਸ) ਦੀ ਕੰਪਨੀ ਵਲੋਂ ਚੋਣ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਕੰਪਨੀ ਦੁਆਰਾ ਚੁਣੇ ਗਏ ਵਿਦਿਆਰਥੀਆਂ ਨੂੰ 6 ਲੱਖ ਸਾਲਾਨਾ ਪਲਸ ਇਨਸੈਂਟਿਵ ਦਾ ਪੈਕੇਜ਼ ਮਿਲਿਆਹੈ।ਇਸ ਪਲੇਸਮੈਂਟ ਡਰਾਇਵ ’ਚ ਵੱਖ-ਵੱਖ ਸਟ੍ਰੀਮਾਂ ਦੇ ਕੁੱਲ 43 ਵਿਦਿਆਰਥੀਆਂ ਨੇ ਭਾਗ ਲਿਆ।ਜਿਸ ਵਿਚ ਕੰਪਨੀ ਵਲੋਂ ਕਰਵਾਏ ਗਏ ਵੱਖ-ਵੱਖ ਆਨਲਾਈਨ ਰਾਊਂਡ ਜਿਥੇ ਉਨ੍ਹਾਂ ਨੂੰ ਡੈਮੋ, ਜੀ.ਡੀ, ਤਕਨੀਕੀ ਆਦਿ ਨੂੰ ਕਲੀਅਰ ਕਰਨਾ ਸੀ।ਪਲੇਸਮੈਂਟ ’ਚ ਸਹਾਇਕ ਡਾਇਰੈਕਟਰ ਡਾ. ਅਨੁਰੀਤ ਕੌਰ, ਪਲੇਸਮੈਂਟ ਕੋਆਰਡੀਨੇਟਰ ਪ੍ਰੋ. ਰਵੀ ਪਟਨੀ ਅਤੇ ਪ੍ਰੋ. ਗੁਨੀਤ ਕੌਰ ਨੇ ਇਸ ਸਮੇਂ ਅਹਿਮ ਭੂਮਿਕਾ ਨਿਭਾਈ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media