Monday, July 27, 2026

ਪੰਜਾਬ ਰਾਜ ਬਿਜਲੀ ਬੋਰਡ ਪ੍ਰਾਈਵੇਟ ਹੱਥਾਂ `ਚ ਦੇਣ ਦਾ ਜ਼ਬਰਦਸਤ ਵਿਰੋਧ

ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੁਨਾਮ ਬਲਾਕ ਵਲੋਂ ਪੰਜਾਬ ਭਰ ਦੇ ਸੱਦੇ ‘ਤੇ ਸੁਨਾਮ ਬਲਾਕ ਦੇ ਲਗਪਗ 45 ਪਿੰਡਾਂ ਵਿੱਚ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਸਾੜੀਆਂ ਗਈਆਂ।
                    ਆਗੂਆਂ ਨੇ ਕਿਹਾ ਕਿ ਜੋ ਬਿਜਲੀ ਮੁਲਾਜ਼ਮ ਬੋਰਡ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।ਜਥੇਬੰਦੀ ਇਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾਂ ਖੜ੍ਹੇਗੀ ਅਤੇ ਕਿਸੇ ਵੀ ਕੀਮਤ ‘ਤੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ।ਆਗੂਆਂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਚੁਣੀਆਂ ਤਾਂ ਅਸੀਂ ਹਨ।ਪਰ ਇਹ ਰਾਖੀ ਕਾਰਪੋਰੇਟ ਘਰਾਣਿਆਂ ਦੀ ਕਰਦੀਆਂ ਹਨ।ਬਿਜਲੀ ਬੋਰਡ ਇੱਕ ਮੁਨਾਫ਼ੇ ਵਾਲਾ ਅਦਾਰਾ ਹੈ।ਪਰ ਸਰਕਾਰਾਂ ਇਸ ਨੂੰ ਲਗਾਤਾਰ ਘਾਟੇ ਵਾਲਾ ਸੌਦਾ ਦਿਖਾ ਕੇ ਪੇਸ਼ ਕਰ ਰਹੀਆਂ ਹਨ। ਇਸ ਦੀਆਂ ਜਿੰਮੇਵਾਰ ਸਾਡੀਆਂ ਸਰਕਾਰਾਂ ਹਨ।ਆਗੂਆਂ ਨੇ ਕਿਹਾ ਕਿ ਇਕ ਵਾਰੀ ਪਹਿਲਾਂ ਵੀ 2009 ਦੇ ਵਿਚ ਇਹ ਅਦਾਰਾ ਖੋਹਣ ਦੀ ਤਿਆਰੀ ਵਿੱਢੀ ਗਈ ਸੀ।ਪਰ ਲੋਕ ਸੰਘਰਸ਼ ਅੱਗੇ ਕਾਰਪੋਰੇਟ ਸੈਕਟਰ ਦੀ ਇਹ ਨੀਤੀ ਪਾਸ ਨਾ ਹੋ ਸਕੀ।ਹੁਣ ਫਿਰ ਸਾਡੀਆਂ ਸਰਕਾਰਾਂ ਨੇ ਭਾਰਤ ਦੇ ਸਾਰੇ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਅੱਗੇ ਪਰੋਸਣ ਦੀ ਪੂਰੀ ਤਿਆਰੀ ਕਰ ਲਈ ਹੈ ਅਤੇ ਅੱਧ ਪਚੱਧ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਵੀ ਦਿੱਤੇ ਹਨ।ਇਸ ਲਈ ਸੰਘਰਸ਼ਾਂ ਨੂੰ ਦਬਾਉਣ ਲਈ ਨਵੇਂ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ।ਪਰ ਪੰਜਾਬ ਦੇ ਲੋਕ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
               ਪ੍ਰੋਗਰਾਮ ਦੀ ਅਗਵਾਈ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕੀਤੀ।ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਵਿਸ਼ੇਸ਼ ਤੌਰ ‘ਤੇ ਅਰਥੀ ਫੂਕ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ।
                 ਬਲਾਕ ਆਗੂ ਰਾਮਸਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਗੁਰਭਗਤ ਸ਼ਾਹਪੁਰ, ਗੋਬਿੰਦ ਚੱਠੇ, ਪਾਲ ਸਿੰਘ ਦੋਲੋਵਾਲ, ਰਾਮਪਾਲ ਸੁਨਾਮ, ਲਾਲੀ ਦੋਲੋਵਾਲ, ਅਜਾਇਬ ਜਖੇਪਲ, ਰਣਦੀਪ ਕੌਰ ਰਟੋਲਾਂ, ਮਨਜੀਤ ਕੌਰ ਤੋਲਾਵਾਲ, ਜਸਵੰਤ ਕੌਰ ਉਗਰਾਹਾਂ, ਬਲਜੀਤ ਕੌਰ ਖੜਿਆਲ, ਸੁਖਵਿੰਦਰ ਕੌਰ ਚੱੱਠੇ ਆਦਿ ਵੀ ਮੌਜ਼ੂਦ ਰਹੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …