ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ ਡਿਸਟ੍ਰਿਕ ਗਵਰਨਰ ਲਾਇਨ ਨਾਕੇਸ਼ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਵਤਾ ਦੀ ਭਲਾਈ ਨੂੰ ਸਮਰਪਿਤ 11ਵਾਂ ਲੰਗਰ ਪ੍ਰੋਜੈਕਟ ਤਹਿਤ ਲਾਇਨ ਇੰਜ: ਵੀ.ਕੇ ਦੀਵਾਨ ਦੀ ਅਗਵਾਈ ਹੇਠ ਧਰਮ ਅਰਥ ਲੰਗਰ ਪਟਿਆਲਾ ਗੇਟ ਸੰਗਰੂਰ ਵਿਖੇ ਲਗਾਇਆ ਗਿਆ।ਜਿਸ ਵਿੱਚ ਲਗਭਗ 65 ਵਿਅਕਤੀਆਂ ਨੂੰ ਰਾਜਮਾਂਹ, ਚਾਵਲ, ਲੱਡੂ ਕੇਲੇ ਅਤੇ ਨੁਗਦੀ ਬਦਾਨਾ ਵਰਤਾਇਆ ਗਿਆ।ਲਾਇਨ ਰਾਜ ਕੁਮਾਰ ਗੋਇਲ ਅਤੇ ਕਲੱਬ ਦੇ ਸੀਨੀਅਰ ਮੈੰਂਬਰ ਲਾਇਨ ਇੰਜ: ਨਰੇਸ਼ ਸਿੰਗਲਾ ਨੇ ਦੱਸਿਆ ਕਿ ਇਸ ਤਰ੍ਹਾਂ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਕਲੱਬ ਵਲੋਂ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ।ਕਲੱਬ ਵਲੋਂ ਹਰ ਮਹੀਨੇ ਸ਼ੂਗਰ ਅਤੇ ਆਈ ਚੈਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ।ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ ਤੇ ਫਲ ਵੀ ਵੰਡੇ ਜਾਂਦੇ ਹਨ।
ਇਸ ਸਮੇਂ ਕਲੱਬ ਸੈਕਟਰੀ ਲਾਇਨ ਜਸਪਾਲ ਸਿੰਘ ਰਤਨ, ਲਾਇਨ ਜਗਦੀਸ਼ ਬਾਂਸਲ, ਲਾਇਨ ਅਸ਼ੋਕ ਕੁਮਾਰ ਗੋਇਲ, ਲਾਇਨ ਸੁਰੇਸ਼ ਗੁਪਤਾ, ਲਾਇਨ ਚਮਨ ਸਿਡਾਨਾ, ਲਾਇਨ ਜਸਪਾਲ ਸਿੰਘ ਰਾਣਾ, ਲਾਇਨ ਜਗਨ ਨਾਥ ਗੋਇਲ ਅਤੇ ਕਲੱਬ ਖਜ਼ਾਨਚੀ ਲਾਇਨ ਸੁਖਮਿੰਦਰ ਸਿੰਘ ਭੱਠਲ ਮੌਜ਼ੂਦ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …