Friday, April 17, 2026

 ਨਵੀਂ ਪੀੜ੍ਹੀ ਲਈ ਗੁਰਮਤਿ ਅਨੁਸਾਰ ਵਿਆਹ ਕਰਵਾਉਣ ਦੀ ਕਾਇਮ ਕੀਤੀ ਮਿਸਾਲ

ਰੂਹਾਨੀ ਸਮਾਗਮ ਹੋ ਨਿਬੜਿਆ ਅਨੰਦ ਕਾਰਜ

PPN2311201401

ਬਠਿੰਡਾ, 23 ਨਵੰਬਰ (ਜਸਵਿੰਦਰ ਸਿੰਘਜੱਸੀ/ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਅਨੰਦ ਸਮਾਗਮ ਹੋਇਆ, ਜਿਸ ਵਿਚ ਸ਼ਹਿਰ ਦੇ ਨਿਵਾਸੀਆਂ ਨੇ ਭਾਰੀ ਗਿਣਤੀ ਵਿਚ ਸੰਗਤੀ ਰੂਪ ਵਿਚ ਪਹੁੰਚ ਕੇ ਅਨੰਦ ਸਮਾਗਮ ਦਾ ਭਰਪੂਰ ਅਨੰਦ ਮਾਣਿਆ। ਇਹ ਬਠਿੰਡਾ ਵਾਸੀਆਂ ਲਈ ਇਕ ਅਨੋਖਾ ਤੋਹਫਾ ਸੀ ਜੋ ਕਿ ਪਰਮਜੀਤ ਸਿੰਘ ਪੰਮਾ ਪੁੱਤਰ ਭਾਈ ਰਤਨ ਸਿੰਘ ਕੇਸਰੀ ਕਲਾਥ ਹਾਊਸ ਪਰਿਵਾਰ ਵਲੋਂ ਆਪਣੇ ਪੁੱਤਰ ਤੇਜਿੰਦਰ ਸਿੰਘ ਦੇ ਅਨੰਦ ਕਾਰਜ ਲਈ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿਚ ਉੱਚ ਕੋਟੀ ਦੇ ਕੀਰਤਨੀਆਂ ਨੇ ਭਾਗ ਲਿਆ।ਇਹ ਸਮਾਗਮ ਦਸਮੇਸ਼ ਇੰਟਰਨੈਸ਼ਨਲ ਗੱਤਕਾ ਅਕੈਡਮੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੌਜਵਾਨਾਂ ਵਲੋਂ ਗੱਤਕੇ ਦੇ ਜੋਹਰਾਂ ਤੋਂ ਸ਼ੁਰੂ ਹੋਇਆ।ਸਮਾਗਮ ਵਿਚ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਮਹੰਤ ਕਾਹਨ  ਸਿੰਘ ਜੀ ਸੇਵਾ ਪੰਥੀ ਅਤੇ ਪੰਜ ਪਿਆਰਿਆਂ ਨੇ ਸ਼ਿਰਕਤ ਕਰਕੇ ਅਨੰਦ ਸਮਾਗਮ ਦੀ ਰੋਣਕ ਵਿਚ ਚਾਰ ਚੰਦ ਲਗਾਏ।
ਇਸ ਮੌਕੇ ਕੀਰਤਨ ਦੀ ਸ਼ੁਰੂਆਤ ਭਾਈ ਤਰਸੇਮ ਸਿੰਘ ਹਰਰਾਏਪੁਰ ਦੇ ਜਥੇ ਵਲੋਂ ਕੀਤੀ ਗਈ। ਰਾਗੀ ਜਥੇ ਹਜੂਰੀ ਰਾਗੀ ਕਿਲ੍ਹਾ ਮੁਬਾਰਕ ਅਤੇ ਹਾਜੀ ਰਤਨ ਸਾਹਿਬ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਜਸਵੀਰ ਸਿੰਘ ਪਾਊਟਾ ਸਾਹਿਬ ਵਾਲੇ, ਬਾਲਾ ਪ੍ਰੀਤਮ ਜੀ ਕੀਰਤਨੀ ਜਥਾ ਨਵੀਂ ਦਿੱਲੀ, ਭਾਈ ਜਸਵਿੰਦਰ ਸਿੰਘ ਯੂ.ਕੇ,ਭਾਈ ਗੁਰਸ਼ਰਨ ਸਿੰਘ ਲੁਧਿਆਣੇ, ਭਾਈ ਅਪਾਰਦੀਪ ਸਿੰਘ ਯੂ.ਕੇ  ਨੇ ਅਨੰਦ ਸਮਾਗਮ ਨੂੰ ਰੂਹਾਨੀ ਬਣਾ ਦਿੱਤਾ।ਸੰਗਤਾਂ ਨੇ ਸਮਾਗਮ ਵਿਚ ਪਹੁੰਚ ਕੇ ਜਿਥੇ ਰੂਹਾਨੀ ਖੁਰਾਕ ਦਾ ਅਨੰਦ ਮਾਣਿਆ ਉਥੇ ਸੰਗਤਾਂ ਨੇ ਪਕੌੜੇ, ਜਲੇਬੀਆਂ ਅਤੇ ਗੁਰੂ ਕਾ ਲੰਗਰ ਖਾ ਕੇ ਵਾਹਿਗੁਰੂ ਦਾ ਸ਼ੁਕਰਾਣਾ ਕੀਤਾ ਅਤੇ ਅਰਦਾਸ ਕੀਤੀ ਕਿ ਸ਼ਹਿਰ ਬਠਿੰਡਾ ਕਿ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਅਜਿਹੇ ਅਨੰਦ ਸਮਾਗਮ ਹੋਣ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਪਨੀਰੀ ਅਜਿਹੇ ਵਾਤਾਵਰਣ ਵਿਚ ਪਲ ਕੇ ਪ੍ਰਵਾਨ ਚੜ੍ਹੇ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply