ਸੰਗਰੂਰ, 28 ਫਰਵਰੀ (ਜਗਸੀਰ ਲੌਂਗੋਵਾਲ) – ਸ੍ਰੀ ਸ਼ਿਵ ਸ਼ਕਤੀ ਕਾਵੜ ਸੰਘ ਦੇ ਮੈਂਬਰਾਂ ਦਾ ਜਥਾ ਹਰਿ ਕੀ ਪੌੜੀ ਹਰਿਦੁਆਰ ਤੋਂ ਕਾਂਵੜ ਲੈ ਕੇ ਸੁਨਾਮ ਲਈ
ਰਵਾਨਾ ਹੋਇਆ।ਪ੍ਰਧਾਨ ਵਿਕਰਮ ਗੋਇਲ ਬਬਲੂ ਨੇ ਦੱਸਿਆ ਕਿ ਕਾਂਵੜ ਯਾਤਰੀਆਂ ਨੇ ਬੰਮ ਬੰਮ ਬੋਲੇ ਜੈ ਸ਼ਿਵਸ਼ੰਕਰ ਹਰ ਹਰ ਮਹਾਦੇਵ ਦੇ ਜੈਕਾਰੇ ਲਾਉਂਦੇ ਆ ਰਹੇ ਹਨ।ਕਾਂਵੜ ਯਾਤਰੀਆਂ ਨੇ ਸੰਜੀਵ ਮੋਦਗਿੱਲ ਅਤੇ ਰਾਮ ਅਵਤਾਰ ਭਾਰਦਵਾਜ ਦੇ ਗਾਏ ਸ਼ਿਵ ਸ਼ੰਕਰ ਭਗਵਾਨ ਭੋਲੇ ਨਾਥ ਜੀ ਦੇ ਭਜਨਾਂ ਤੇ ਨੱਚ ਕੇ ਰਸਤੇ ਵਿੱਚ ਆਪਣੀ ਹਾਜ਼ਰੀ ਲਵਾਈ।ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਕਾਂਵੜ ਯਾਤਰਾ ਦਾ ਸ਼ਰਧਾਲੂਆਂ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ।ਜਿਕਰਯੋਗ ਹੈ ਕਿ ਇਹ ਜਥਾ 25 ਫਰਵਰੀ ਨੂੰ ਸ਼ਾਮ 6 ਵਜੇ ਸ਼ਿਵ ਮੰਦਿਰ ਸੁਨਾਮ ਤੋਂ ਰਵਾਨਾ ਹੋਇਆ ਸੀ।ਜੋ 1 ਮਾਰਚ ਨੂੰ ਸ਼੍ਰੀ ਸ਼ਿਵ ਮੰਦਰ ਮੁਹੱਲਾ ਮਜੋਰਾ ਵਾਲਾ ਵਿਖੇ ਪਹੁੰਚੇਗਾ ਤੇ ਸ਼ਿਵ ਮੰਦਰ ਵਿਖੇ ਆ ਕੇ ਕਾਂਵੜੀਆਂ ਵਲੋਂ ਜਲ ਅਭਿਸ਼ੇਕ ਕੀਤਾ ਜਾਵੇਗਾ।
ਇਸ ਮੌਕੇ ਦੀਪੂ ਪ੍ਰਧਾਨ ਬਿਕਰਮ ਗੋਇਲ, ਰਾਜੂ, ਬਰੁਣ ਗੇਰਾ, ਸੁਨੀਲ ਸਿੰਗਲਾ, ਰਾਕੇਸ਼ ਬਾਂਸਲ, ਜੋਨੀ ਸਿੰਗਲਾ, ਪੰਕੂ ਸ਼ਰਮਾ, ਭੀਮ ਸੈਨ, ਰਾਮ ਕੁਮਾਰ, ਰਾਮ ਅਵਤਾਰ ਭਾਰਦਵਾਜ, ਸੰਜੀਵ ਮੋਦਗਿੱਲ ਸਾਹਿਲ ਆਦਿ ਹਾਜ਼ਰ ਸਨ ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media