ਸੰਗਰੂਰ, 28 ਫਰਵਰੀ (ਜਗਸੀਰ ਲੌਂਗੋਵਾਲ) – ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਯਾਦਗਾਰੀ ਟਰੱਸਟ (ਰਜਿ.) ਸੰਗਰੂਰ ਵਲੋਂ ਟਰੱਸਟ ਦੇ ਪ੍ਰਧਾਨ
ਬਲਰਾਜ ਉਬਰਾਏ ਬਾਜ਼ੀ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਰਾਮ ਬਸਤੀ ਵਿਖੇ “ਪਲਸ ਪੋਲੀਓ ਨੈਸ਼ਨਲ ਰਾਊਂਡ” ਦੇ ਤਹਿਤ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਪ੍ਰਸਿੱਧ ਸਮਾਜ ਸੇਵਕ ਜਤਿੰਦਰ ਕਾਲੜਾ ਬਤੌਰ ਮੁੱਖ ਮਹਿਮਾਨ ਤੋਂ ਇਲਾਵਾ ਜਸਵਿੰਦਰ ਸਿੰਘ ਪ੍ਰਿੰਸ, ਡਾਕਟਰ ਪਰਮਿੰਦਰ ਕੌਰ ਸਿਵਲ ਸਰਜਨ ਸੰਗਰੂਰ, ਸਿਹਤ ਵਿਭਾਗ ਪੰਜਾਬ ਦੇ ਨੁਮਾਇੰਦੇ ਡਾਕਟਰ ਸੁਮੰਤ ਗੋਇਲ, ਡਾਕਟਰ ਸੰਜੇ ਮਾਥੁਰ ਅਤੇ ਡਾਕਟਰ ਵਿਨੋਦ ਕੁਮਾਰ ਨੇ ਸ਼ਿਰਕਤ ਕੀਤੀ ਅਤੇ 0 ਤੋਂ 5 ਸਾਲ ਦੇ ਨੰਨੇ ਮੁੰਨੇ ਬੱਚਿਆਂ ਨੂੰ ਪੋਲੀਓ ਤੋਂ ਸੁਰੱਖਿਆ ਲਈ ਬੂੰਦਾਂ ਪਿਲਾਈਆਂ।
ਟਰੱਸਟ ਵਲੋਂ ਕੈਂਪ ਵਿੱਚ ਸੇਵਾ ਨਿਭਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸਮੇਂ ਆਕਾਸ਼ ਮੋਦਗਿੱਲ, ਵਿਸ਼ਾਲ ਮੋਦਗਿੱਲ, ਸਤਨਾਮ ਸਿੰਘ ਦਮਦਮੀ, ਦੇਸਰਾਜ ਦਾਮਨ, ਰਮਨ ਕੁਮਾਰ, ਸੁਰਿੰਦਰ ਸ਼ਰਮਾ, ਅਸ਼ੋਕ ਸ਼ਰਮਾ, ਵਿਨੋਦ ਸ਼ਰਮਾ, ਵਿਪਨ ਅਰੋੜਾ ਅਤੇ ਜਤਿਨ ਪਾਠਕ ਆਦਿ ਮੌਜ਼ੂਦ ਸਨ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media