Saturday, August 29, 2026

ਸ਼ਿਵਧਾਮ ਟਿੱਲਾ ਵਿਖੇ ਸੇਵਕ ਮੰਡਲ ਸੁਨਾਮ ਲਗਾਏਗਾ ਵਿਸ਼ਾਲ ਭੰਡਾਰਾ

ਸੰਗਰੂਰ, 28 ਫਰਵਰੀ (ਜਗਸੀਰ ਲੌਂਗੋਵਾਲ) – ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ 29 ਫਰਵਰੀ ਨੂੰ ਸੇਵਕ ਮੰਡਲ ਸੁਨਾਮ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿਰੋਦਸ਼ ਜਯੋਤੀਲਿੰਗ ਸ੍ਰੀ ਦੁਧੋਸਵਰ ਮਹਾਂਦੇਵ ਸਿਵਧਾਮ ਟਿੱਲਾ ਉਭਾਵਾਲ ਨਮੋਲ ਵਿਖੇ ਸੁਆਮੀ ਸ੍ਰੀ ਦੁੱਧਾਧਾਰੀ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਔਗਲੇ ਦੇ ਪਕੋੜੇ ਫਰੂਟ ਚਾਟ ਅਤੇ ਚਾਹ ਦਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ।ਇਹ ਲੰਗਰ ਸੇਵਕ ਮਦਨ ਲਾਲ ਕਾਂਸਲ, ਸ਼ਾਮ ਲਾਲ ਭਾਟੀਆ, ਸੁਰਿੰਦਰ ਸ਼ਰਮਾ, ਅਸ਼ੋਕ ਕਾਂਸਲ, ਪਰਮਜੀਤ ਸਿੰਘ, ਸ਼ੇਖਰ ਅੱਤਰੀ ਨਰੇਸ਼ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ।
                  ਉਨ੍ਹਾਂ ਸੰਗਤਾਂ ਨੂੰ ਮਹਾਸ਼ਿਵਰਾਤਰੀ ਵਾਲੇ ਦਿਨ ਸਿਵਧਾਮ ਟਿੱਲਾ ਵਿਖੇ ਭੋਲੇ ਨਾਥ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈਣ ਦੀ ਬੇਨਤੀ ਵੀ ਕੀਤੀ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …