ਐਕਸੀਡੈਂਟ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ
ਸੰਗਰੂਰ, 28 ਫ਼ਰਵਰੀ (ਜਗਸੀਰ ਲੌਂਗੋਵਾਲ) – ਭਾਰਤੀਯ ਅੰਬੇਡਕਰ ਮਿਸ਼ਨ ਵਲੋਂ ਗੁਰੂ ਸਾਗਰ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਅੰਦੋਲਨ ਦੇ ਚਮਕਦੇ ਸਿਤਾਰੇ ਸੰਦੀਪ ਸਿੰਘ ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਵਾਈ ਗਈ।ਜਿਸ ਵਿੱਚ ਮਿਸ਼ਨ ਦੇ ਜਿਲਾ ਸੰਗਰੂਰ ਦੇ ਪ੍ਰਧਾਨ ਸੁਖਪਾਲ ਸਿੰਘ ਭੰਮਾਬਦੀ ਅਤੇ ਮਿਸ਼ਨ ਦੀ ਸਮੁੱਚੀ ਜਿਲਾ ਟੀਮ ਨੇ ਵੀ ਸ਼ਿਰਕਤ ਕੀਤੀ।
ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਦੀਪ ਸਿੱਧੂ ਪੰਜਾਬ ਦੇ ਅਨਮੋਲ ਹੀਰੇ ਸਨ।ਜਿੰਨਾਂ ਬੜੀ ਛੋਟੀ ਉਮਰ ਵਿੱਚ ਅਤੇ ਥੋੜੇ ਸਮੇ ਅੰਦਰ ਵੱਡੀਆ ਪੁਲਾਂਘਾਂ ਪੁੱਟੀਆਂ ਹਨ।ਉਹਨਾਂ ਕਿਹਾ ਕਿ ਦੀਪ ਸਿੱਧੂ ਇੱਕ ਅਦਾਕਾਰ ਹੀ ਨਹੀ ਸਗੋ ਇੱਕ ਦੇਸ਼ ਭਗਤ ਅਤੇ ਉਘੇ ਸਮਾਜ ਸੇਵੀ ਵੀ ਸਨ।ਜਿੰਨਾਂ ਹਮੇਸ਼ਾਂ ਪੰਜਾਬ ਅਤੇ ਪੰਜਾਬੀਅਤ ਦੀ ਚੜ੍ਹਦੀਕਲਾ ਲਈ ਹੀ ਕੰਮ ਕੀਤਾ।ਸੁਖਪਾਲ ਸਿੰਘ ਭੰਮਾਬਦੀ ਨੇ ਕਿਹਾ ਕਿ ਦੀਪ ਸਿੱਧੂ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।ਦੀਪ ਸਿੱਧੂ ਨੂੰ ਸਿਰਫ਼ ਸਿਆਸਤ ਨਾਲ ਹੀ ਜੋੜ ਕੇ ਨਾ ਦੇਖਿਆ ਜਾਵੇ ਉਹਨਾ ਕਿਹਾ ਕਿ ਦੀਪ ਸਿੱਧੂ ਦਾ ਛੋਟੀ ਉਮਰੇ ਚਲੇ ਜਾਣਾ ਪੰਜਾਬ ਅਤੇ ਪੰਜਾਬੀਆਂ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਰਣਜੀਤ ਸਿੰਘ ਹੈਪੀ ਲਿੱਦੜਾ ਨੇ ਕਿਹਾ ਕਿ ਦੀਪ ਸਿੱਧੂ ਵਰਗੇ ਨੌਜਵਾਨ ਕੁੱਝ ਵਿਰਲੇ ਹੀ ਹੁੰਦੇ ਹਨ।ਜਿੰਨਾਂ ਅੰਦਰ ਦੇਸ਼ ਭਗਤੀ ਅਤੇ ਸਮਾਜ ਸੇਵਾ ਦਾ ਜਜਬਾ ਭਰਿਆ ਹੋਇਆ ਸੀ।ਜਿੰਨਾਂ ‘ਤੇ ਸਿਰਫ ਪੰਜਾਬ ਹੀ ਨਹੀ ਦੇਸ਼ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨੂੰ ਹਮੇਸ਼ਾਂ ਮਾਣ ਰਿਹਾ ਹੈ।ਭਾਰਤੀਯ ਅੰਬੇਡਕਰ ਮਿਸ਼ਨ ਦੇ ਦਰਬਾਰਾ ਸਿੰਘ ਪ੍ਰਧਾਨ, ਸਰਪੰਚ ਅਵਤਾਰ ਸਿੰਘ, ਚਮਕੌਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਇਸ ਤਰਾਂ ਇੱਕ ਹਾਦਸੇ ਵਿੱਚ ਹੋਈ ਦੀਪ ਸਿੱਧੂ ਦੀ ਦਰਦਨਾਕ ਮੌਤ ਸਮਝ ਤੋਂ ਬਾਹਰ ਹੈ।ਉਹਨਾਂ ਕਿਹਾ ਕਿ ਉਹ ਭਾਰਤੀਯ ਅੰਬੇਡਕਰ ਮਿਸ਼ਨ ਵਲੋਂ ਮੰਗ ਕਰਦੇ ਹਨ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਦੀ ਅਸਲ ਸੱੱਚਾਈ ਸਾਹਮਣੇ ਲਿਆਂਦੀ ਜਾਵੇ।ਜੇਕਰ ਇਸ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ ।
ਇਸ ਮੌਕੇ ਮਿਸ਼ਨ ਦੇ ਜਰਨੈਲ ਸਿੰਘ ਬਹਾਦਰਪੁਰ, ਜਸਵੰਤ ਸਿੰਘ, ਡਾ. ਬਲਵੰਤ ਸਿੰਘ ਗੁੰਮਟੀ, ਸਾਜਨ ਕਾਂਗੜਾ, ਮੌਂਟੀ ਪਬਲਾ ਪ੍ਰਧਾਨ, ਹਰਮੇਸ਼ ਸਿੰਘ ਪੰਚ, ਰਾਜਬੀਰ ਸਿੰਘ, ਲਖਮੀਰ ਸਿੰਘ, ਪਰਮਿੰਦਰ ਸਿੰਘ ਬਾਵਾ, ਕੁਲਵਿੰਦਰ ਸਿੰਘ, ਬਰਹਮਦੀਪ ਸਿੰਘ, ਮਿੰਟੂ ਭੰਮਾਬਦੀ, ਜਸਵਿੰਦਰ ਸਿੰਘ, ਜੱਗੀ ਸਿੱਧੂ, ਲਾਡੀ, ਮਨਿੰਦਰ ਸਿੰਘ ਆਦਿ ਹਾਜ਼ਰ ਸਨ ।