ਸੰਗਰੂਰ, 28 ਫਰਵਰੀ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਸਹਾਰਾ ਫਾਊਂਡੇਸ਼ਨ ਵਲੋਂ ਪਲਸ ਪੋਲੀਓ ਕੈੰਪ ਡਾ. ਦਿਨੇਸ਼
ਗਰੋਵਰ ਡਾਇਰੈਕਟਰ ਮੈਡੀਕਲ ਵਿੰਗ, ਸਰਬਜੀਤ ਸਿੰਘ ਰੇਖੀ ਚੇਅਰਮੈਨ, ਪੂਰਨ ਚੰਦ ਸ਼ਰਮਾ, ਜਗਤਾਰ ਸਿੰਘ ਪ੍ਧਾਨ ਗੁਰਦੁਆਰਾ ਸਾਹਿਬ, ਹਰਪ੍ਰੀਤ ਕੌਰ ਕੈੰਪ ਇੰਚਾਰਜ਼, ਕੁਲਵਿੰਦਰ ਕੌਰ ਢੀਂਗਰਾ ਡਾਇਰੈਕਟਰ ਲੇਡੀਜ਼ ਵਿੰਗ ਦੀ ਦੇਖ-ਰੇਖ ਲਗਾਇਆ ਗਿਆ।
ਇਸ ਕੈੰਂਪ ਵਿੱਚ ਡਾਕਟਰ ਪਰਮਿੰਦਰ ਕੌਰ ਸਿਵਲ ਸਰਜਨ ਦੇ ਨਾਲ ਡਾ. ਵਿਨੋਦ ਤੇ ਸੰਜੈ ਮਾਥੁਰ ਜਿਲ੍ਹਾ ਟੀਕਾਕਰਨ ਇੰਚਾਰਜ਼ ਵਿਸੇਸ਼ ਤੌਰ ‘ਤੇ ਪਹੁੰਚ ਕੇ ਨੰਨੇ ਮੁੰਨਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਤੇ ਸਹਾਰਾ ਟੀਮ ਨੂੰ ਸਾਬਾਸ਼ੀ ਦਿੱਤੀ।ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ ਨੇ ਸਵਾਗਤੀ ਸ਼ਬਦ ਕਹੇ ਤੇ ਸਹਾਰਾ ਵਲੋਂ ਡਿਪਟੀ ਕਮਿਸ਼ਨਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਤੰਦਰੁਸਤੀ ਦੇ ਕੀਤੇ ਜਾ ਰਹੇ ਕਾਰਜ਼ਾਂ ਬਾਰੇ ਦੱਸਿਆ।ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਭਾਵੇਂ ਭਾਰਤ ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੋ ਚੁੱਕਾ ਹੈ।ਪਰ ਗਵਾਂਢੀ ਦੇਸ਼ਾਂ ਵਿੱਚ ਕੇਸ ਮਿਲਣ ਕਰਕੇ ਅਹਿਤਿਹਾਤ ਵਜੋਂ ਭਾਰਤ ਸਰਕਾਰ ਵਲੋਂ ਤਿੰਨ ਰੋਜ਼ਾ ਮੁਹਿੰਮ ਸ਼ੁਰੂ ਕੀਤੀ ਗਈ।ਉਨ੍ਹਾਂ ਸਮੂਹ ਮਾਪਿਆਂ ਨੂੰ ਕਿਹਾ ਕਿ ਉਹ 0-5 ਸਾਲ ਦੇ ਆਪਣੇ ਬੱਚਿਆਂ ਨੂੰ ਦੋ ਬੂੰਦਾਂ ਜਰੂਰ ਪਿਲਾਉਣ।
ਇਸ ਮੌਕੇ ਧਨਵੰਤ ਕੁਮਾਰ, ਅਸ਼ੋਕ ਕੁਮਾਰ, ਗੁਰਤੇਜ ਖੇਤਲਾ, ਵਰਿੰਦਰਜੀਤ ਸਿੰਘ ਬਜਾਜ, ਹਰਜੀਤ ਸਿੰਘ ਢੀੰਗਰਾ, ਡਾ. ਸ਼ਮਿਦਰ ਸਿੰਘ, ਅਭਿਨੰਦਨ ਚੌਹਾਨ, ਇੰਦਰਪਾਲ ਕੌਰ, ਹਰਪ੍ਰੀਤ ਕੌਰ, ਹਰਮਨਜੋਤ ਸਿੰਘ, ਭਗਵੰਤ ਸਿੰਘ, ਸੁਖਵਿੰਦਰ ਸਿੰਘ ਸੋਨੂੰ ਆਦਿ ਦਾ ਵਿਸੇਸ਼ ਸਹਿਯੋਗ ਰਿਹਾ।ਸਿਹਤ ਵਿਭਾਗ ਵਲੋਂ ਸੁਰਿੰਦਰ ਪਾਲ ਕੌਰ ਆਸ਼ਾ ਵਰਕਰ ਦੇ ਨਾਲ ਨੀਤੂ, ਸ਼ੀਤਲ, ਪਰਨੀਤ ਕੌਰ, ਡਿੰਪਲ ਰਾਣੀ ਨੇ ਡਿਊਟੀ ਨਿਭਾਈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media