ਅੰਮ੍ਰਿਤਸਰ, 1 ਮਾਰਚ (ਜਗਦੀਪ ਸਿੰਘ) – ਗੁਰਦੁਆਰਾ ਸਾਹਿਬ ਚੀਫ਼ ਖ਼ਾਲਸਾ ਦੀਵਾਨ ਸਿਵਰ ਅਸਟੇਟ ਵਿਖੇ ਸਤਿਸੰਗ ਹੋਇਆ।ਜਿਸ ਵਿੱਚ ਸੁਖਮਨੀ ਸਾਹਿਬ ਦੇ
ਸਮੂਹਿਕ ਪਾਠ ਹੋਏ ਅਤੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਗਿਆ।ਇਸ ਦੌਰਾਨ ਵਿਦੇਸ਼ਾਂ ਵਿੱਚ ਵਿਦਿਆ ਪ੍ਰਾਪਤ ਕਰਨ ਗਏ ਭਾਰਤੀ ਵਿਦਿਆਰਥੀਆਂ ਦੀ ਚੜ੍ਹਦੀਕਲਾ ਅਤੇ ਉਨਾਂ ਦੀ ਸਹੀ ਸਲਾਮਤ ਵਤਨ ਵਾਪਸੀ ਲਈ ਅਰਦਾਸ ਕੀਤੀ ਗਈ।ਉਹਨਾਂ ਅਜਿਹੇ ਦੇਸ਼ਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਭਾਰਤੀ ਵਿਦਿਆਰਥੀਆਂ ਲਈ ਆਪਣੇ ਦੇਸ਼ ਦੀਆਂ ਸਰਹਦਾਂ ਖੋਲ੍ਹੀਆਂ ਅਤੇ ਵਿਦਿਆਰਥੀਆਂ ਦੀ ਇਸ ਸੰਕਟ ਦੇ ਸਮੇਂ ਸਹਾਇਤਾ ਕੀਤੀ।ਯੂਕਰੇਨ ਵਿੱਚ ਲੱਗੀ ਜੰਗ ਨੂੰ ਸਮੁੱਚੇ ਸੰਸਾਰ ਲਈ ਦੁੱਖਦਾਈ ਕਰਾਰ ਦਿੰਦਿਆਂ ਪ੍ਰੋ, ਹਰੀ ਸਿੰਘ ਮੈਂਬਰ ਇੰਚਾਰਜ਼ ਜੀ.ਟੀ ਰੋਡ ਸਕੂਲ ਨੇ ਕਿਹਾ ਕਿ ਜੇ ਵਿਦਿਆ ਦੇ ਵਧੀਆ ਸਾਧਨ ਸਾਡੇ ਵਤਨ ਵਿੱਚ ਹੀ ਹੋਣ ਤਾਂ ਆਰਥਿਕ ਤੌਰ ‘ਤੇ ਵਿਦੇਸ਼ਾਂ ਵਿੱਚ ਬਰਬਾਦ ਹੋ ਰਹੇ ਮਾਇਕ ਸਾਧਨ ਅਤੇ ਅਜਿਹੇ ਸੰਕਟਾਂ ਤੋਂ ਸਾਡੀ ਨੌਜਵਾਨ ਪਨੀਰੀ ਬੱਚ ਸਕਦੀ ਹੈ।ਸਾਡੀ ਆਰਥਿਕ ਸਥਿਤੀ ਵਿਦੇਸ਼ਾਂ ਤੋਂ ਵੀ ਮਜਬੂਤ ਹੋ ਸਕਦੀ ਹੈ।ਉਨਾਂ ਕਿਹਾ ਕਿ ਗੁਰਦੁਆਰਾ ਸਿਲਵਰ ਅਸਟੇਟ ਚੀਫ਼ ਖ਼ਾਲਸਾ ਦੀਵਾਨ ਵਿਖੇ ਗੁਰਬਾਣੀ ਦਾ ਨਿਰੰਤਰ ਸਹਿਜ ਪਾਠ ਇਸ ਸੰਕਟ ਦੇ ਨਿਵਾਰਨ ਲਈ ਅਰੰਭ ਕੀਤਾ ਗਿਆ ਤਾਂ ਕਿ ਵਾਹਿਗੁਰੂ ਆਪ ਸਹਾਈ ਹੋਵੇ ਅਤੇ ਮਾਪਿਆਂ ਦੇ ਸੰਕਟ ਵਿੱਚ ਫਸੇ ਬੱਚੇ ਸਲਾਮਤੀ ਨਾਲ ਆਪਣੇ ਵਤਨ ਵਾਪਸ ਆ ਜਾਣ ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media