Monday, February 16, 2026

ਕੋਟਾਲਾ ਪਿੰਡ ਵਿੱਚ ਖੁੱਲੀ ‘ਸ਼੍ਰੀ ਗੁਰੂ ਨਾਨਕ ਹੱਟ’’ ਲੋੜਵੰਦਾਂ ਲਈ ਬਣੀ ਵਰਦਾਨ – ਦੀਪ ਦਿਲਬਰ

ਕਿਹਾ, ਮੁਫ਼ਤ ਦਵਾਈਆਂ ਦੇ ਲੰਗਰ ’ਚੋਂ ਰੋਜ਼ਾਨਾ ਵੱਡੀ ਗਿਣਤੀ ‘ਚ ਮਰੀਜ਼ ਲੈਂਦੇ ਹਨ ਲਾਭ

ਸਮਰਾਲਾ, 1 ਮਾਰਚ (ਇੰਦਰਜੀਤ ਸਿੰਘ ਕੰਗ) – ਨੇੜਲੇ ਪਿੰਡ ਕੋਟਾਲਾ ਵਿਖੇ ‘‘ਸ੍ਰੀ ਗੁਰੂ ਨਾਨਕ ਹੱਟ’’ (ਮੁਫ਼ਤ ਦਵਾਈਆਂ ਦਾ ਲੰਗਰ) ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਮਨੁੱਖਤਾ ਦੀ ਭਲਾਈ ਲਈ ਆਰੰਭੇ ਇਸ ਮਹਾਨ ਕਾਰਜ਼ ਬਾਰੇ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੋਟਾਲਾ ਦੇ ਕਨਵੀਨਰ ਦੀਪ ਦਿਲਬਰ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਜਨਮ ਦਿਹਾੜੇ ’ਤੇ ਸ਼ੁਰੂ ਕੀਤੇ ਗਏ ‘‘ਸ਼੍ਰੀ ਗੁਰੂ ਨਾਨਕ ਹੱਟ’’ (ਮੁਫ਼ਤ ਦਵਾਈਆਂ ਦੇ ਲੰਗਰ) ਤੋਂ ਰੋਜ਼ਾਨਾ ਲੋੜਵੰਦ ਮਰੀਜ਼ ਵੱਡੀ ਗਿਣਤੀ ‘ਚ ਲਾਭ ਲੈ ਰਹੇ ਹਨ। ਇਸ ‘‘ਲੰਗਰ’’ ਵਿੱਚ ਮਰੀਜ਼ ਦੇ ਮੁਢਲੇ ਚੈਕਅੱਪ ਤੋਂ ਲੈ ਕੇ ਦਵਾਈਆਂ ਤੱਕ ਸਭ ਕੁੱਝ ਮੁਫ਼ਤ ਦਿੱਤਾ ਹੁੰਦਾ ਹੈ ਅਤੇ ਇਹ ਸਭ ਕੁੱਝ ਪਿੰਡ ਕੋਟਾਲਾ ਦੇ ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਹੀ ਸੰਭਵ ਹੋ ਸਕਿਆ ਹੈ।ਜੋ ਇਸ ਮਹਾਨ ਕਾਰਜ਼ ਵਿੱਚ ਆਪਣੀ ਨੇਕ ਕਮਾਈ ’ਚੋਂ ਭਰਵਾਂ ਯੋਗਦਾਨ ਪਾ ਰਹੇ ਹਨ।ਉਹਨਾਂ ਨੇ ਸਵਰਗੀ ਕੈਪਟਨ ਸੰਤੋਖ ਸਿੰਘ ਦੇ ਪਰਿਵਾਰ ਦਾ ਵੀ ਉਚੇਚਾ ਧੰਨਵਾਦ ਕੀਤਾ ਜਿੰਨਾਂ ਨੇ ‘‘ਸ਼੍ਰੀ ਗੁਰੂ ਨਾਨਕ ਹੱਟ’’ ਲਈ ਕਮਰਾ ਅਤੇ ਫਰਨੀਚਰ ਵਰਤੋਂ ਵਿਚ ਲਿਆਉਣ ਲਈ ਦਿੱਤੇ।ਦੀਪ ਦਿਲਬਰ ਨੇ ਦੱਸਿਆ ਕਿ ਫਿਲਹਾਲ ਇਹ ਸੇਵਾ ਕੇਵਲ ਨਗਰ ਨਿਵਾਸੀਆਂ ਲਈ ਸਵੇਰੇ 8-00 ਵਜੇ ਤੋਂ 10-00 ਵਜੇ ਤੱਕ ਆਰੰਭ ਕੀਤੀ ਗਈ ਹੈ ਜੇਕਰ ਲੋਕਾਂ ਦਾ ਵੱਡਾ ਸਹਿਯੋਗ ਮਿਲਿਆ ਤਾਂ ਇਸ ਨੂੰ ਪੂਰੇ ਇਲਾਕੇ ਲਈ ਵੀ ਵਧਾ ਦਿੱਤਾ ਜਾਵੇਗਾ।

Check Also

ਰੰਗਕਰਮੀ ਕੇਵਲ ਧਾਲੀਵਾਲ ਵਿਜਯਾ ਦੇਵੀ ਸ਼ਰਮਾ ਰਾਸ਼ਟਰੀ ਰੰਗ ਸਨਮਾਨ ਨਾਲ ਸਨਮਾਨਿਤ

ਅੰਮ੍ਰਿਤਸਰ, 14 ਫ਼ਰਵਰੀ (ਦੀਪ ਦਵਿੰਦਰ ਸਿੰਘ) – ਮਹਾਂਕਵੀ ਕਾਲੀਦਾਸ ਦੀ ਧਰਤੀ ਉਜੈਨ (ਮੱਧ ਪ੍ਰਦੇਸ਼) ਵਿਖੇ …