Saturday, August 22, 2026

ਤਲਵਿੰਦਰ ਸਿੰਘ ਦਾ ‘ਪੰਜਾਬੀ ਸਾਹਿਤ ਅਤੇ ਭਾਸ਼ਾ ‘ਚ ਯੋਗਦਾਨ’ ਤੇ ਹੋਈ ਵਿਚਾਰ ਚਰਚਾ

PPN2311201404
ਅੰਮ੍ਰਿਤਸਰ, 23 ਨਵੰਬਰ (ਦੀਪ ਦਵਿੰਦਰ)  ਪੰਜਾਬੀ ਭਾਸ਼ਾ, ਸਾਹਿਤ ਅਤੇ ਸਿਰਜਣਾ ਦੇ ਖੇਤਰ ‘ਚ ਨਿਵੇਕਲੀ ਪਛਾਣ ਬਨਾਉਣ ਵਾਲੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਤਲਵਿੰਦਰ ਸਿੰਘ ਦਾ ‘ਪੰਜਾਬੀ ਸਾਹਿਤ ਤੇ ਭਾਸ਼ਾ ‘ਚ ਯੋਗਦਾਨ’ ਦੇ ਵਿਸ਼ੇ ਤੇ ਸਾਹਿਤਕ ਸਮਾਗਮ ਆਤਮ ਪਬਲਿਕ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਬੋਲਦਿਆਂ ਪੰਜਾਬੀ ਵਿਦਵਾਨ ਡਾ. ਦਰਿਆ ਨੇ ਕਿਹਾ ਕਿ ਤਲਵਿੰਦਰ ਸਿੰਘ ਦੀਆਂ ਕਹਾਣੀਆਂ ਜਿਥੇ ਪਰਿਵਾਰਕ ਟੁੱਟ-ਭੱਜ ਅਤੇ ਅਣਕਿਆਸੇ ਰਿਸ਼ਤਿਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ ਉਥੇ ਪੇਂਡੂ ਅਤੇ ਸ਼ਹਿਰੀ ਜਨ ਜੀਵਨ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਰੌਚਕ ਠੰਗ ਨਾਲ ਗਲਪੀ ਬਿੰਬ ਵਿੱਚ ਢਾਲਦੀਆਂ ਹਨ।
ਨੌਜਵਾਨ ਅਲੋਚਕ ਡਾ. ਪ੍ਰਵੀਨ ਨੇ ਕਈ ਕਹਾਣੀਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਤਲਵਿੰਦਰ ਸਿੰਘ ਆਪਣੀ ਰਚਨਾ ਦੇ ਜਰੀਏ ਮਨੁੱਖ ਦੀਆਂ ਤਿੰਨ ਪੀੜ੍ਹੀਆਂ ਨੂੰ ਆਪਣੀ ਕਲਮ ਦੇ ਕਲਾਵੇ ‘ਚ ਲੈਂਦਾ ਹੈ। ਡਾ. ਊਧਮ ਸਿੰਘ ਸ਼ਾਹੀ ਨੇ ਬਹੁਤ ਚਰਚਿਤ ਨਾਵਲ ‘ਯੋਧੇ’ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਨਿਰੋਲ ਪੇਂਡੂ ਪਿੱਠ ਭੂਮੀ ਤੇ ਉਸਰੇ ਇਸ ਨਾਵਲ ਅੰਦਰਲਾ ਕਥਾ-ਦ੍ਰਿਸ਼ਟਾਂਤ ਪੰਜਾਬ ਸਮੱਸਿਆ ਦਾ ਸਭ ਤੋਂ ਪੁੱਖਤਾ ਦਸਤਾਵੇਜ਼ ਹੈ।ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਦੱਸਿਆ ਕਿ ਤਲਵਿੰਦਰ ਸਿੰਘ ਨੇ ਬਦਲ ਰਹੇ ਔਰਤ-ਮਰਦ ਦੇ ਸਮਾਜੀ ਰਿਸ਼ਤਿਆਂ ਬਾਰੇ ਬਰੀਕ ਅਹਿਸਾਸਾਂ ਦੀਆਂ ਕਹਾਣੀਆਂ ਲਿਖੀਆਂ ਹਨ ਅਤੇ ਬੰਦੇ ਦੇ ਧੁਰ ਅੰਦਰ ਦੀਆਂ ਮਾਨਸਿਕ ਗੁੰਝਲਾਂ ਨੂੰ ਤਹਿ ਤੱਕ ਫਰੋੋਲਿਆ ਹੈ। ਸ਼ਾਇਰ ਦੇਵ ਦਰਦ ਨੇ ਮੰਚ ਸੰਚਾਲਨ ਕਰਦਿਆਂ ਤਲਵਿੰਦਰ ਸਿੰਘ ਵੱਲੋਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਅੰਦਰ ਕੀਤੇ ਅਦਬੀ ਕੰਮਾਂ ਕਰਕੇ ਦੋਹਾਂ ਮੁਲਕਾਂ ਦੇ ਲੋਕਾਂ ਅੰਦਰ ਬਣੀ ਨੇੜਤਾ ਦੇ ਨਿੱਘ ਦਾ ਜਿਕਰ ਕੀਤਾ। ਜਿਲ੍ਹਾ ਭਾਸ਼ਾ ਅਫਸਰ ਡਾ. ਭੁਪਿੰਦਰ ਸਿੰਘ ਮੱਟੂ, ਅਰਤਿੰਦਰ ਸੰਧੂ, ਡਾ. ਹਜ਼ਾਰਾ ਸਿੰਘ ਚੀਮਾ, ਨਿਰਮਲ ਅਰਪਣ, ਦੇਵਿੰਦਰ ਦੀਦਾਰ, ਹਰਭਜਨ ਬਾਜਵਾ ਅਤੇ ਸੁਮੀਤ ਸਿੰਘ ਆਦਿ ਨੇ ਤਲਵਿੰਦਰ ਸਿੰਘ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਦਿਨ ਰਾਤ ਕੀਤੇ ਕੰਮਾਂ ਦਾ ਜਿਕਰ ਕੀਤਾ।
ਇਸ ਸਮੇਂ ਉਹਨਾਂ ਤੋਂ ਇਲਾਵਾ ਹਰਬੰਸ ਸਿੰਘ ਨਾਗੀ, ਰਮੇਸ਼ ਭਗਤ, ਵਰਿਆਮ ਅਸਰ, ਇੰਦਰ ਸਿੰਘ ਮਾਨ, ਮਨਮੋਹਨ ਬਾਸਰਕੇ, ਤਰਲੋਚਨ ਸਿੰਘ ਤਰਨ ਤਾਰਨ, ਡਾ. ਕਸ਼ਮੀਰ ਸਿੰਘ, ਸੁਰਪ੍ਰੀਤ ਕੌਰ, ਪ੍ਰੋ: ਹਰਿੰਦਰ ਸਿੰਘ, ਪ੍ਰਦੀਪ ਮਲਿਕ, ਰਾਜ ਖੁਸ਼ਵੰਤ ਸਿੰਘ, ਕਲਿਆਣ ਅੰਮ੍ਰਿਤਸਰੀ, ਜਸਬੀਰ ਜਮੀਰ, ਤਰਲੋਕ ਸਿੰਘ ਦੀਵਾਨਾ, ਜਸਬੀਰ ਕੌਰ, ਗੁਰਿੰਦਰ ਮਕਨਾ, ਜਸਵੰਤ ਹਾਂਸ, ਅਜੀਤ ਕਮਲ, ਡਾ. ਸੁਖਦੇਵ ਸਿੰਘ ਪਾਂਧੀ, ਗੁਰਮੁੱਖ ਸਿੰਘ ਬਟਾਲਾ, ਹਜ਼ਾਰੀ ਲਾਲ ਹਜ਼ਾਰਾ, ਸੰਤੋਖ ਸਿੰਘ ਰਾਹੀ, ਪ੍ਰਿੰ: ਟੀਨਾ ਸ਼ਰਮਾ, ਪ੍ਰਤੀਕ ਸਹਿਦੇਵ, ਮੱਖਣ ਭੈਣੀਵਾਲਾ, ਪ੍ਰੋ: ਮੋਹਨ ਸਿੰਘ, ਡਾ. ਸਾਹਿਬ ਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਅਤੇ ਸਕੂਲ ਸਟਾਫ ਹਾਜ਼ਰ ਸੀ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply