ਅੰਮ੍ਰਿਤਸਰ, 23 ਨਵੰਬਰ (ਜਗਦੀਪ ਸਿੰਘ ਸੱਗੂ) -ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੌਂ ਤਰਨਤਾਰਨ ਵਿਖੇ ਤਿੰਨ ਰੋਜਾ ਵਰਲਡ ਸਿੱਖ ਐਜੁਕੇਸ਼ਨਲ ਕਾਨਫਰੰਸ ਦੀ ਸਫਲਤਾ ਦੇ ਸ਼ੁਕਰਾਨੇ ਵਜੋਂ ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਆਪਣੇ ਕਾਰਜ ਸਾਧਕ ਕਮੇਟੀ ਦੇ ਮੈਂਬਰਜ਼ ਸਾਹਿਬਾਨ, ਆਫਿਸ ਬੇਅਰਰਜ਼ ਅਤੇ ਹੋਰ ਸੀਨੀਅਰ ਮੈਂਬਰਜ਼ ਸਾਹਿਬਾਨ ਗੁਰੁ ਸਾਹਿਬ ਦਾ ਸ਼ੁਕਰਾਨਾ ਅਦਾ ਕਰਨ ਲਈ ਸੀ੍ਰ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸਾਰੇ ਮੈਂਬਰਜ਼ ਸਾਹਿਬਾਨ ਦਾ ਦਰਬਾਰ ਸਾਹਿਬ ਪਹੁੰਚਣ ਤੇ’ ਮੈਨੇਜਰ ਜਸਵਿੰਦਰ ਸਿੰਘ ਜੱਸੀ ਅਤੇ ਹੋਰ ਐਸ. ਜੀ, ਪੀ. ਸੀ. ਮੈਂਬਰਾਂ ਵਲੋਂ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਉਨ੍ਹਾਂ ਗੁਰੁ ਕੇ ਲੰਗਰ ਦਾ ਵੀ ਅਨੰਦ ਮਾਣਿਆ ਅਤੇ ਸੀ੍ਰ ਗੁਰੁ ਗ੍ਰੰਥ ਸਾਹਿਬ ਦੇ ਸਨਮੁੱਖ ਅਰਦਾਸ ਕਰਦਿਆਂ ਚੀਫ ਖਾਲਸਾ ਦੀਵਾਨ ਦੀ ਤਰੱਕੀ ਤੇ’ ਸਫਲਤਾ ਲਈ ਸ਼ਕਤੀ, ਵਿਸ਼ਵਾਸ਼ ਅਤੇ ਬੁੱਧੀ ਦਾ ਬਲ ਬਖਸ਼ਣ ਦੀ ਵੀ ਅਰਦਾਸ ਕੀਤੀ।ਉਨ੍ਹਾਂ ਉਥੇ ਬੈਠ ਕੇ ਗੁਰਬਾਣੀ ਦਾ ਅਨੰਦ ਮਾਣਿਆ। ਸੀ੍ਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ: ਚਰਨਜੀਤ ਸਿੰਘ ਚੱਢਾ ਅਤੇ ਡਾ:ਜਸਵਿੰਦਰ ਸਿੰਘ ਢਿੱਲੋਂ ਅਤੇ ਹੋਰ ਸਾਰੇ ਹਾਜਰ ਮੈਂਬਰ ਸਾਹਿਬਾਨ ਨੂੰੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਸਮੁੱਚੇ ਵਿਸ਼ਵ ਵਿਚ ਪ੍ਰਸਿੱਧੀ ਦਾ ਝੰਡਾ ਲਹਿਰਾ ਚੁਕੀ ਵਰਲਡ ਸਿੱਖ ਐਜੁਕੇਸ਼ਨਲ ਕਾਨਫਰੰਸ ਦੀ ਕਾਮਯਾਬੀ ਦਾ ਸਿਹਰਾ ਲੋਕ ਸੇਵਾ ਨੂੰ ਸਮਰਪਿਤ ਆਪਣੇ ਸਹਿਯੋਗੀਆਂ ਅਤੇ ਚੀਫ ਖਾਲਸਾ ਦੀਵਾਨ ਅਦਾਰਿਆਂ ਦੇ ਪ੍ਰਬੰਧਕਾਂ ਦੇ ਸਿਰ ਪਾਇਆ। ਉਹਨਾਂ ਕਿਹਾ ਕਿ ਚੀਫ ਮਿਨਿਸਟਰ ਪੰਜਾਬ, ਪਾਕਿਸਤਾਨ ਮੁੰਹਮਦ ਸ਼ਾਹਬਾਜ ਸ਼ਰੀਫ ਜੋਕਿ ਇਸ ਕਾਨਫਰੰਸ ਵਿਚ ਸ਼ਮਿਲ ਨਹੀਂ ਹੋ ਸਕੇ, ਉਹਨਾਂ ਚੀਫ ਖਾਲਸਾ ਦੀਵਾਨ ਨੂੰ ਭੇਜੀ ਚਿੱਠੀ ਰਾਹੀਂ ਕਾਨਫਰੰਸ ਵਿਚ ਸ਼ਮਿਲ ਨਾ ਹੋ ਸਕਣ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਚੀਫ ਖਾਲਸਾ ਦੀਵਾਨ ਵਲੋਂ ਵਿਦਿਅਕ ਖੇਤਰ ਵਿਚ ਪਾਏ ਅਮੁੱਲਾ ਯੋਗਦਾਨ ਦੀ ਸਰਾਹਨਾ ਕੀਤੀ ਹੈ।
ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਵਲੋਂ 66ਵੀਂ ਵਰਲਡ ਸਿੱਖ ਐਜੁਕੇਸ਼ਨਲ ਕਾਨਫਰੰਸ 2016 ਵਿਚ ਸ਼੍ਰੀ ਅੰਮ੍ਰਿਤਸਰ ਵਿਖੇ ਅਤੇ 2018 ਦੀ 67ਵੀਂ ਕਾਨਫਰੰਸ ਕੇਨੇਡਾ ਵਿਖੇ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਦੀਵਾਨ ਦੇ ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਸੰਤੋਖ ਸਿੰਘ ਸੇਠੀ, ਹਰਜੀਤ ਸਿੰਘ , ਸਰਬਜੀਤ ਸਿੰਘ, ਐਸ. ਪੀ. ਸਿੰਘ ਵਾਲੀਆ, ਕੁਲਜੀਤ ਸਿੰਘ, ਕੁਲਦੀਪ ਸਿੰਘ ਸਾਹਨੀ, ਭਰਪੂਰ ਸਿੰਘ, ਹਰਮਿੰਦਰ ਸਿੰਘ, ਤਜਿੰਦਰ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਇੰਦਰਪ੍ਰੀਤ ਸਿੰਘ, ਡਾਇਰੈਕਟਰ ਐਜੁਕਾਸ਼ਨ ਡਾ: ਧਰਮਵੀਰ ਸਿੰਘ, ਪ੍ਰਿੰਸੀਪਲ ਨਵਨੀਤ ਅਹੂਜਾ ਤੇ ਚੀਫ ਖਾਲਸਾ ਦੀਵਾਨ ਦੇ ਹੋਰ ਮੈਂਬਰ ਮੌਜੂਦ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …