ਸੰਗਰੂਰ, 3 ਮਾਰਚ (ਜਗਸੀਰ ਲੌਂਗੋਵਾਲ) – ਸ੍ਰੀ ਸ਼ਿਵ ਸ਼ਕਤੀ ਕਾਵੜ ਸੰਘ ਦੇ ਮੈਂਬਰਾਂ ਦਾ ਜਥਾ ਹਰਿ ਕੀ ਪੌੜੀ ਹਰਿਦੁਆਰ ਤੋਂ ਕਾਂਵੜ ਲੈ ਕੇ ਅੱਜ ਮਹਾਂਸ਼ਿਵਰਾਤਰੀ
ਦੇ ਦਿਨ ਸੁਨਾਮ ਪਹੁੰਚਿਆ।ਇਸ ਸਮੇਂ ਪ੍ਰਧਾਨ ਵਿਕਰਮ ਗੋਇਲ ਬਬਲੂ ਨੇ ਦੱਸਿਆ ਕਿ ਕਾਂਵੜ ਯਾਤਰੀਆਂ ਦਾ ਸਵਾਗਤ ਸੁਨਾਮ ਨਿਵਾਸੀਆਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਲਵਾ ਕੇ ਕੀਤਾ।ਉਨ੍ਹਾਂ ਦਸਿਆ ਕਿ ਇਸ ਮੌਕੇ ਭਗਤ ਬੰਮ ਬੰਮ ਬੋਲੇ, ਜੇੈ ਸ਼ਿਵ ਸ਼ੰਕਰ ਹਰ ਹਰ ਮਹਾਂਦੇਵ ਦੇ ਜੈਕਾਰੇ ਲਗਾ ਰਹੇ ਸਨ ਤੇ ਕਾਂਵੜ ਯਾਤਰਾ ਦਾ ਸੁਨਾਮ ਵਿੱਚ ਥਾਂ ਥਾਂ ਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ।ਕਾਂਵੜ ਯਾਤਰੀਆਂ ਨੇ ਸ਼ਿ਼ਵ ਮੰਦਿਰ ਮੁਹੱਲਾ ਮਜੋਰਾ ਵਾਲਾ ਵਿਖੇ ਜਲ ਅਭਿਸ਼ੇਕ ਕੀਤਾ ਤੇ ਮੰਦਰ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ ਗਿਆ।ਇਸ ਤੋਂ ਬਾਅਦ ਕਾਂਵੜ ਯਾਤਰੀਆਂ ਦਾ ਜਥਾ ਸ਼ਿਵ ਧਾਮ ਟਿੱਲਾ ਨਮੋਲ ਲਈ ਪੈਦਲ ਰਵਾਨਾ ਹੋਇਆ ਅਤੇ ਨਮੋਲ ਜਾ ਕੇ ਕਾਂਵੜ ਯਾਤਰੀਆਂ ਵਲੋਂ ਜਲ ਅਭਿਸ਼ੇਕ ਕੀਤਾ ਗਿਆ ।
ਇਸ ਮੌਕੇ ਪ੍ਰਧਾਨ ਬਿਕਰਮ ਗੋਇਲ, ਰਾਜੂ, ਵਰੁਣ ਗੇਰਾ, ਸੁਨੀਲ ਸਿੰਗਲਾ, ਰਾਕੇਸ਼ ਬਾਂਸਲ, ਜੋਨੀ ਸਿੰਗਲਾ, ਪੰਕੂ ਸ਼ਰਮਾ, ਭੀਮ ਸੈਨ, ਰਾਮ ਕੁਮਾਰ, ਰਾਮ ਅਵਤਾਰ ਭਾਰਦਵਾਜ, ਸੰਜੀਵ ਮੋਦਗਿੱਲ ਤੇ ਸਾਹਿਲ ਆਦਿ ਹਾਜ਼ਰ ਸਨ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media