Tuesday, March 17, 2026

ਡੈਮੋਕਰੇਟਿਕ ਮਨਰੇਗਾ ਫਰੰਟ ਵਲੋਂ ਰੂਸ ਦੇ ਯੂਕਰੇਨ ‘ਤੇ ਕੀਤੇ ਹਮਲੇ ਦੀ ਪੁਰਜ਼ੋਰ ਨਿਖੇਧੀ

ਸੰਗਰੂਰ, 4 ਮਾਰਚ (ਜਗਸੀਰ ਲੌਂਗੋਵਾਲ) – ਡੈਮੋਕਰੇਟਿਕ ਮਨਰੇਗਾ ਫਰੰਟ ਬਲਾਕ ਸੁਨਾਮ ਵਲੋਂ ਗੁਰਦੁਆਰਾ ਸੱਚਖੰਡ ਸਾਹਿਬ ਸੁਨਾਮ ਵਿਖੇ ਬਲਾਕ ਪੱਧਰ ਦੀ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਨਿਰਮਲਾ ਕੌਰ, ਭੋਲਾ ਸਿੰਘ ਘਾਸੀਵਾਲ, ਕਰਨੈਲ ਸਿੰਘ ਕਣਕਵਾਲ, ਸਰਬਜੀਤ ਕੌਰ ਕੋਟੜਾ, ਪਰਮਜੀਤ ਕੌਰ ਬੀਰ ਕਲਾਂ, ਬਲਜੀਤ ਕੌਰ ਸਤੌਜ ਤੇ ਕਸ਼ਮੀਰ ਕੌਰ ਜ਼ਵੰਦਾ ਨੇ ਕਿਹਾ ਕਿ ਬਲਾਕ ਸੁਨਾਮ ਅੰਦਰ ਵੱਖ-ਵੱਖ ਪਿੰਡਾਂ ਦੇ ਮਨਰੇਗਾ ਕਾਮਿਆਂ ਵਲੋਂ 100 ਦਿਨ ਦਾ ਰੋਜ਼ਗਾਰ ਹਾਸਲ ਕਰਨ ਲਈ ਲਿਖਤੀ ਤੌਰ ਤੇ ਕੰਮ ਦੀ ਮੰਗ ਕੀਤੀ ਪਰੰਤੂ ਕਾਫੀ ਕਾਮਿਆਂ ਨੂੰ ਸਾਲ ਅੰਦਰ ਬਿਲਕੁੱਲ ਕੰਮ ਨਹੀਂ ਦਿੱਤਾ ਗਿਆ।ਉਹਨਾਂ ਕਾਮਿਆਂ ਨੂੰ ਕਾਨੂੰਨ ਅਨੁਸਾਰ ਬੇਰੁਜ਼ਗਾਰੀ ਭੱਤਾ ਲੈਣ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ।ਅਤੇ ਸਾਲ 2022-23 ਅੰਦਰ ਕੰਮ ਹਾਸਲ ਕਰਨ ਲਈ ਲਿਖਤੀ ਤੌਰ ਤੇ ਵੱਖ-ਵੱਖ ਪਿੰਡਾਂ ਦੇ ਮਨਰੇਗਾ ਕਾਮਿਆਂ ਵੱਲੋਂ ਕੰਮ ਦੀ ਮੰਗ ਕਰਨ ਦਾ ਫੈਸਲਾ ਕੀਤਾ ਗਿਆ।ਕੰਮ ‘ਤੇ ਲਾਉਣ ਤੋਂ ਪਹਿਲਾਂ ਨਿਯੁੱਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ।

             ਮੀਟਿੰਗ ਨੂੰ ਸੰਬੋਧਨ ਕਰਦਿਆਂ ਆਈ.ਡੀ.ਪੀ ਦੇ ਆਗੂਆਂ ਕਰਨੈਲ ਸਿੰਘ ਜਖੇਪਲ, ਤਰਲੋਚਨ ਸਿੰਘ ਸ਼ੂਲਰ ਘਰਾਟ ਅਤੇ ਚੰਦ ਸਿੰਘ ਰੋਗਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਂ ਸ਼ਕਤੀਆਂ ਦੇ ਭੇੜ ਕਾਰਨ ਰੂਸ ਵਲੋਂ ਯੂਕਰੇਨ ਤੇ ਕੀਤੇ ਹਮਲੇ ਦੀ ਪੁਰਜ਼ਰ ਨਿਖੇਧੀ ਕੀਤੀ ਗਈ ਕਿਉਂਕਿ ਜੰਗੀ ਹਾਲਾਤਾਂ ਵਿੱਚ ਸਭ ਤੋਂ ਵੱਧ ਨੁਕਸਾਨ ਪੂਗਰੀਬ ਅਤੇ ਔਰਤ ਵਰਗ ਦਾ ਹੁੰਦਾ ਹੈ, ਕਿਉਂਕਿ ਜੰਗ ਲੱਗਣ ਨਾਲ ਰੀ ਦੁਨੀਆਂ ਦੀ ਆਰਥਿਕ ਹਾਲਤ ਬਹੁਤ ਨਾਜ਼ੁਕ ਦੌਰ ਵਿਚੋਂ ਗੁਜਰ ਰਹੀ ਹੈ ਕੱਚੇ ਤੇਲ ਦੀਆਂ ਕੀਮਤਾਂ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਛੜੱਪੇ ਮਾਰਕੇ ਵਧੇਗੀ।ਪੂਰੀ ਦੁਨੀਆਂ ਅੰਦਰ ਅਮਨ ਸ਼ਾਂਤੀ ਦਾ ਮਾਹੌਲ ਸਿਰਜਣ ਲਈ ਦੋਵਾਂ ਦੇਸ਼ਾਂ ਨੂੰ ਜੰਗ ਬੰਦੀ ਕਰਨੀ ਚਾਹੀਦੀ ਹੈ ਅਤੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਲਈ ਕੌਮਾਂਤਰੀ ਸੰਸਥਾਵਾਂ ਨੂੰ ਸੰਜ਼ੀਦਾ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਅਤੇ 5 ਮਹਾਂ ਸ਼ਕਤੀਆਂ ਦੀ ਵੀਟੋ ਪਾਵਰ ਖਤਮ ਕਰਾਉਣ ਲਈ ਅਵਾਮ ਵਲੋਂ ਜ਼ੋਰਦਾਰ ਅਵਾਜ਼ ਬੁਲੰਦ ਕਰਨ ਦੀ ਲੋੜ ਹੈ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਅਪਣੇ ਖਰਚੇ ਤੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਅਪਣੇ ਵਤਨ ਸੁਰਖਿਅਤ ਲਿਆਉਣ ਲਈ ਤੁਰੰਤ ਹਵਾਈ ਉਡਾਣਾਂ ਦਾ ਪ੍ਰਬੰਧ ਕਰੇ ਤਾਂ ਕਿ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਨਾ ਬਣੇ ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …