Sunday, June 29, 2025
Breaking News

ਮਾਲਵਾ ਕਾਲਜ ਬੌਂਦਲੀ ਵਿਖੇ ਦੋ ਰੋਜ਼ਾ ‘ਮਾਲਵੇ ਦਾ ਖੇਡ ਮੇਲਾ’ 7 ਤੋਂ

8 ਮਾਰਚ ਨੂੰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਅਕੈਡਮੀਆਂ ‘ਚ ਹੋਣਗੇ ਮੁਕਾਬਲੇ

ਸਮਰਾਲਾ, 6 ਮਾਰਚ (ਇੰਦਰਜੀਤ ਸਿੰਘ ਕੰਗ) – ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਸਮਰਾਲਾ, ਪ੍ਰਵਾਸੀ ਭਾਰਤੀਆਂ ਅਤੇ ਗਰਾਮ ਪੰਚਾਇਤ ਪਿੰਡ ਬੌਂਦਲੀ ਦੇ ਸਹਿਯੋਗ ਨਾਲ ਮਾਲਵਾ ਕਾਲਜ ਬੌਂਦਲੀ (ਸਮਰਾਲਾ) ਦੇ ਖੇਡ ਸਟੇਡੀਅਮ ਵਿਖੇ ਦੋ ਰੋਜ਼ਾ ਮਾਲਵੇ ਦਾ ਖੇਡ ਮੇਲਾ 7 ਅਤੇ 8 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਮੁੱਖ ਅਹੁਦੇਦਾਰ ਫਿੰਡੀ ਝਾੜ ਸਾਹਿਬ, ਸਵਰਨ ਕੜੈਚਾਂ, ਮਨਪ੍ਰੀਤ ਕੰਗ, ਭਿੰਦਰ ਨਵਾਂ ਪਿੰਡ ਅਤੇ ਕਿੰਦਾ ਕਕਰਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 7 ਮਾਰਚ ਦਿਨ ਸੋਮਵਾਰ ਨੂੰ ਐਥਲੈਟਿਕਸ 100, 400, 800, 3000 ਅਤੇ 5000 ਮੀਟਰ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ, ਇਸ ਤੋਂ ਇਲਾਵਾ ਇੱਕ ਪਿੰਡ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ।
                 8 ਮਾਰਚ ਦਿਨ ਮੰਗਲਵਾਰ ਨੂੰ ਕਬੱਡੀ 70 ਕਿਲੋ ਤੋਂ ਇਲਾਵਾ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ।ਇਨ੍ਹਾਂ ਅਕੈਡਮੀਆਂ ਵਿਚੋਂ ਪਹਿਲੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ ਦੋ ਲੱਖ ਰੁਪਏ ਦਾ ਇਨਾਮ ਸੱਬਾ ਥਿਆੜਾ ਵਲੋਂ ਅਤੇ ਦੂਜੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ 1.5 ਲੱਖ ਰੁਪਏ ਦਾ ਇਨਾਮ ਕੰਗ ਗਰੱਪ ਕੋਟਲਾ ਸਮਸ਼ਪੁਰ ਵਲੋਂ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਇੱਕ ਪਿੰਡ ਓਪਨ ਦੇ ਪਹਿਲੇ ਅਤੇ ਦੂਜੇ ਇਨਾਮ ਕ੍ਰਮਵਾਰ 61000 ਅਤੇ 41000 ਰੁਪਏ ਦੇ ਦਿੱਤੇ ਜਾਣਗੇ।ਖੇਡ ਮੇਲੇ ਦੇ ਪਹਿਲੇ ਦਿਨ ਦਾ ਉਦਘਾਟਨ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਵਲੋਂ ਕੀਤਾ ਜਾਵੇਗਾ।ਜਦਕਿ ਮੇਲੇ ਦੇ ਦੂਜੇ ਦਿਨ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਕਰਨਗੇ।
                ਖੇਡ ਮੇਲੇ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜਗਤਾਰ ਸਿੰਘ ਦਿਆਲਪੁਰਾ, ਪਰਮਜੀਤ ਸਿੰਘ ਢਿੱਲੋਂ, ਰੁਪਿੰਦਰ ਸਿੰਘ ਰਾਜਾ ਗਿੱਲ, ਰਣਜੀਤ ਸਿੰਘ ਜੀਤਾ ਗਹਿਲੇਵਾਲ ਹੋਣਗੇ।ਮੇਲੇ ਦੇ ਆਖਰੀ ਦਿਨ ਬਲਕਾਰ ਅਣਖੀਲਾ ਅਤੇ ਬੀਬਾ ਮਨਜਿੰਦਰ ਕੋਮਲ ਤੋਂ ਇਲਾਵਾ ਉੱਘੇ ਪੰਜਾਬੀ ਗਾਇਕ ਕੇ.ਐਸ ਮੱਖਣ ਖੁੱਲੇ ਅਖਾੜ੍ਹੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ੲਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸੱਬੀ ਥਿਆੜਾ, ਕੰਗ ਗਰੁੱਪ ਕੋਟਲਾ ਸਮਸ਼ਪੁਰ, ਦਵਿੰਦਰ ਸਿੰਘ ਕਾਹਲੋਂ ਯੂ.ਐਸ.ਏ. ਸੋਨੂੰ ਸਰਹਿੰਦ ਯੂ.ਐਸ.ਏ, ਨਿਦਾਨ ਮਹਿਤੋਤ, ਹੈਪੀ ਮਹਿਤੋਤ ਯੂ.ਐਸ.ਏ, ਸੁਖਾ ਮਾਨ ਪੂੰਨੀਆਂ, ਜੱਸੀ ਪੰਜਆਬ ਟੀ.ਵੀ, ਮਲਕੀਤ ਦੁਬਈ, ਮਲਕੀਤ ਅੜੈਚਾਂ, ਰਾਜਿੰਦਰ ਪਾਲ ਗਿੱਲ, ਮੋਨੀ ਪਾਲ ਮਾਜਰਾ, ਸਾਬੀ ਕੂੰਨਰ, ਦੀਪੂ ਕਰਕਾਲਾ, ਜਸਦੇਵ ਸਿੰਘ ਗੋਲਾ ਝਾੜ ਸਾਹਿਬ ਦਾ ਵਿਸ਼ੇਸ਼ ਸਹਿਯੋਗ ਰਹੇਗਾ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …