ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਨੇ ਜਿਲ੍ਹਾ ਉਦਮ ਅਤੇ ਰੁਜ਼ਗਾਰ
ਬਿਊਰੋ ਦੇ ਸਹਿਯੋਗ ਨਾਲ ਆਤਮ ਨਿਰਭਰ ਅਭਿਆਨ ਤਹਿਤ ਨੌਜਵਾਨਾਂ ਲਈ ਕਰੀਅਰ ਕਾਉਂਸਲਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਵਿਕਰਮਜੀਤ ਗਿੱਲ ਡਿਪਟੀ ਡਾਇਰੈਕਟਰ ਜਿਲ੍ਹਾ ਉਦਮ ਅਤੇ ਰੁਜ਼ਗਾਰ ਦਫ਼ਤਰ ਸਨ।ਪ੍ਰੋਗਰਾਮ ਦੇ ਹੋਰ ਬੁਲਾਰਿਆਂ ਵਿੱਚ ਜਿਲ੍ਹਾ ਰੋਜ਼ਗਾਰ ਦਫ਼ਤਰ ਤੋਂ ਸਤਿੰਦਰ ਸਿੰਘ, ਜਿਲ੍ਹਾ ਕੈਰੀਅਰ ਕੌਂਸਲਿੰਗ ਅਫ਼ਸਰ ਜਸਬੀਰ ਸਿੰਘ, ਜਿਲ੍ਹਾ ਕੈਰੀਅਰ ਸਲਾਹਕਾਰ ਗੌਰਵ ਕੁਮਾਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਆਕਾਂਕਸ਼ਾ ਮਹਾਵਰੀਆ, ਜਿਲ੍ਹਾ ਯੁਵਾ ਅਫਸਰ, ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਭਾਸ਼ਣ ਨਾਲ ਹੋਈ।ਉਨ੍ਹਾਂ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਪ੍ਰੋਗਰਾਮ ਦੇ ਭਾਗੀਦਾਰਾਂ ਨੂੰ ਨਹਿਰੂ ਯੁਵਾ ਕੇਂਦਰ ਸੰਸਥਾ ਦੇ ਨਾਲ-ਨਾਲ ਪ੍ਰੋਗਰਾਮ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ।
ਇਸ ਉਪਰੰਤ ਜਿਲ੍ਹਾ ਰੋਜ਼ਗਾਰ ਦਫ਼ਤਰ ਦੇ ਡਿਪਟੀ ਡਾਇਰੈਕਟਰ ਨੇ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਜਿਲ੍ਹਾ ਰੋਜ਼ਗਾਰ ਦਫ਼ਤਰ ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਦੱਸਿਆ।
ਇਸ ਤੋਂ ਬਾਅਦ ਸਤਿੰਦਰ ਸਿੰਘ ਨੇ ਹਾਜ਼ਰੀਨ ਨੂੰ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਹਰ ਘਰ ਰੋਜ਼ਗਾਰ ਯੋਜਨਾ ਨਾਲ ਜੁੜਨ ਅਤੇ ਇਸ ਦੇ ਕੰਮਕਾਜ਼ ਬਾਰੇ ਦੱਸਿਆ।ਜਸਬੀਰ ਸਿੰਘ ਅਤੇ ਗੌਰਵ ਕੁਮਾਰ ਨੇ ਭਾਗੀਦਾਰਾਂ ਨੂੰ ਕੈਰੀਅਰ ਚੁਣਨ ਅਤੇ ਚੁਣੇ ਹੋਏ ਕੈਰੀਅਰ ਵਿੱਚ ਸਫਲ ਹੋਣ ਦੀ ਸਲਾਹ ਦਿੱਤੀ।
ਪ੍ਰੋਗਰਾਮ ਵਿਚ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਦੇ ਨਾਲ-ਨਾਲ ਜਿਲ੍ਹਾ ਰੋਜ਼ਗਾਰ ਅਦਾਰੇ ਅੰਮ੍ਰਿਤਸਰ ਵਲੋਂ ਜਿਲ੍ਹਾ ਪ੍ਰਸਾਸ਼ਨ ਵਲੋਂ ਚਲਾਏ ਜਾ ਰਹੇ ਸਕਿੱਲ ਡਿਵੈਲਪਮੈਂਟ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਵੱਖ-ਵੱਖ ਯੁਵਾ ਸਰਕਲਾਂ ਦੇ ਨੌਜਵਾਨਾਂ ਦੇ ਨਾਲ-ਨਾਲ 70 ਦੇ ਕਰੀਬ ਨੌਜਵਾਨ ਮੌਜ਼ੂਦ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਵਾਰਡ ਨੰਬਰ 37 ਦੇ ਨਿਵਾਸੀਆਂ ਨਾਲ ਵਿਕਾਸ ਕਾਰਜ਼ਾਂ ਬਾਰੇ ਕੀਤੀ ਮੀਟਿੰਗ
ਅੰਮ੍ਰਿਤਸਰ,, 17 ਫਰਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਦੱਖਣੀ) ਦੇ ਵਿਧਾਇਕ ਡਾ. ਇੰਦਰਬੀਰ …
Punjab Post Daily Online Newspaper & Print Media