Wednesday, June 24, 2026

ਸ਼ਹੀਦਾਂ ਨੂੰ ਸਪਰਪਿਤ ਇਨਕਲਾਬੀ ਮਾਰਚ 23 ਮਾਰਚ ਨੂੰ

ਸੰਗਰੂਰ, 18 ਮਾਰਚ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਲੌਂਗੋਵਾਲ ਇਲਾਕੇ ਦੀਆਂ ਜਨਤਕ ਜਮਹੂਰੀ ਅਤੇ ਇਨਕਲਾਬੀ ਜਥੇਬੰਦੀਆਂ ਵਲੋਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ‘ਤੇ ਕਸਬੇ ਵਿੱਚ ਮੋਮਬੱਤੀ ਮਾਰਚ ਕੱਢਿਆ ਜਾਵੇਗਾ।ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਸਕੱਤਰ ਜੁਝਾਰ ਲੌਂਗੋਵਾਲ ਨੇ ਦੱਸਿਆ ਕਿ ਅੱਜ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਨੂੰ ਸਮਾਜ ਵਿੱਚ ਸਹੀ ਅਰਥਾਂ ‘ਚ ਲੈ ਕੇ ਜਾਣ ਅਤੇ ਅਵਾਮ ਨੁੂੰ ਇਸ ਦੇ ਰੂ ਬ ਰੂ ਕਰਨ ਦੀ ਲੋੜ ਹੈ।ਸਮਾਜ ਵਿੱਚ ਫੈਲੇ ਅੰਧ ਵਿਸਵਾਸ਼, ਰੂੜੀਵਾਦੀ ਸੋਚ, ਗੈਰਵਿਗਿਆਨਕ ਰਸਮਾਂ ਅਤੇ ਸਾਮਰਾਜੀ ਹੱਲਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਕੇ ਹੀ ਮਹਾ ਨਾਇਕ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾ ਸਕਦਾ ਹੈ।ਇਹ ਮਾਰਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਲਾਇਬਰੇਰੀ ਤੋ ਸ਼ਾਮ 5 ਵਜੇ ਚੱਲ ਕੇ ਬਜ਼ਾਰ ਵਿਚੋਂ ਹੁੰਦਾ ਹੋਇਆ ਬੱਸ ਸਟੈਂਡ ‘ਤੇ ਖਤਮ ਹੋਵੇਗਾ।
                   ਇਸ ਮੌਕੇ ਕਮੇਟੀ ਦੇ ਖਜਾਨਚੀ ਅਨਿਲ ਕੁਮਾਰ, ਸਰਬਜੀਤ ਨਮੋਲ, ਸੁਖਪਾਲ ਸਿੰਘ, ਰਾਮ ਕੁਮਾਰ, ਗੁਰਜੀਤ ਸਿੰਘ, ਬੀਰਬਲ ਸਿੰਘ, ਗੁਰਮੇਲ ਸਿੰਘ ਤੇ ਕੇਵਲ ਸਿੰਘ ਆਦਿ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …