Thursday, October 15, 2026

ਪਾਕਿਸਤਾਨੀ ਮੂਲ ਦੇ ਲੋਕ ਸ਼ਾਇਰ ਬਾਬਾ ਨਜ਼ਮੀ ਵਲੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਕੈਬਨਿਟ ਮੰਤਰੀ ਬਣਨ ‘ਤੇ ਮਬਾਰਕਬਾਦ

ਅੰਮ੍ਰਿਤਸਰ, 19 ਮਾਰਚ (ਦੀਪ ਦਵਿੰਦਰ ਸਿੰਘ) – ਪਾਕਿਸਤਾਨੀ ਮੂਲ ਦੇ ਆਲਮੀ ਪ੍ਰਸਿੱਧੀ ਦੀ ਪਹਿਚਾਣ ਰੱਖਣ ਵਾਲੇ ਲੋਕ ਸ਼ਾਇਰ ਬਾਬਾ ਨਜ਼ਮੀ ਵਲੋਂ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਅਤੇ ਆਪਣੇ ਪੁਰਖਿਆਂ ਦੇ ਪਿੰਡ ਜਗਦੇਵ ਕਲਾਂ ਦੇ ਜੰਮਪਲ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਬਣਨ ‘ਤੇ ਦਿਲੀ ਖੁਸ਼਼ੀ ਦਾ ਇਜ਼ਹਾਰ ਕਰਦਿਆਂ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ ਉਨਾਂ ਦੇ ਵਡੇਰਿਆਂ ਦੇ ਪਿੰਡ ਜਗਦੇਵ ਕਲਾਂ ਦੀ ਜਰਖੇਜ਼ ਜ਼ਮੀਨ ਤੋਂ ਸਾਹਿਤਕ ਤੇ ਸਭਿਆਚਾਰਕ ਮੱਸ ਰੱਖਣ ਵਾਲੇ ਕੁਲਦੀਪ ਨੂੰ ਕੈਬਨਿਟ ਤੀਕ ਪੁੱਜਣ ਵਾਲਾਂ ਸਫ਼ਰ ਮੁਬਾਰਕ ਹੋਵੇ। ਵਿਰਸਾ ਵਿਹਾਰ ਦੇ ਸਕੱਤਰ ਭੁਪਿੰਦਰ ਸਿੰਘ ਸੰਧੂ ਨਾਲ ਫੋਨ ‘ਤੇ ਕੀਤੀ ਗੱਲਬਾਤ ‘ਚ ਉਨ੍ਹਾਂ ਕਿਹਾ ਕਿ ਉਹ ਜਲਦੀ ਚੜ੍ਹਦੇ ਪੰਜਾਬ ਆਉਣਗੇ ਤੇ ਕੁਲਦੀਪ, ਪਿੰਡ ਵਾਸੀਆਂ ਤੇ ਅਦੀਬਾਂ ਨੂੰ ਮਿਲਣਗੇ।ਚੜ੍ਹਦੇ ਪੰਜਾਬ ਤੋਂ ਲਾਹੌਰ ਗਏ ਪ੍ਰੋ. ਗੁਰਭਜਨ ਗਿੱਲ ਤੇ ਵਫ਼ਦ ਮੈਂਬਰਾਂ ਨਾਲ ਵੀ ਬਾਬਾ ਨਜ਼ਮੀ ਨੇ ਖੁਸ਼ੀ ਸਾਂਝੀ ਕੀਤੀ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …