Thursday, September 10, 2026

ਸਾਰੇ ਬੈਂਕ ਮੁਲਾਜਮਾਂ ਦਾ ਮਿਲਕੇ ਬਣਾ ਲਿਆ ਜਾਵੇ ਇਸ ਸੰਸਥਾ ਨੂੰ ਅਰਬਨ ਬੈਂਕ-ਸੁਰੇਸ਼ ਕੁਮਾਰ

ਸਮਾਗਮ ਦੀ ਆਰੰਭਤਾ ਦੌਰਾਨ ਸ਼੍ਰੀ ਸੁਰੇਸ਼ ਕੁਮਾਰ ਆਈ.ਏ.ਐਸ., ਸ੍ਰੀ ਕੇ.ਕੇ.ਸ਼ਰਮਾ ਅਤੇ ਪਤਵੰਤੀਆਂ ਸ਼ਖਸ਼ੀਅਤਾਂ।
ਸਮਾਗਮ ਦੀ ਆਰੰਭਤਾ ਦੌਰਾਨ ਸ਼੍ਰੀ ਸੁਰੇਸ਼ ਕੁਮਾਰ ਆਈ.ਏ.ਐਸ., ਸ੍ਰੀ ਕੇ.ਕੇ.ਸ਼ਰਮਾ ਅਤੇ ਪਤਵੰਤੀਆਂ ਸ਼ਖਸ਼ੀਅਤਾਂ।

ਜਲੰਧਰ, 24 ਨਵੰਬਰ  (ਪਰਮਿੰਦਰ ਸਿੰਘ/ਪਵਨਦੀਪ ਸਿੰਘ ਭੰਡਾਲ) – ਸਟੇਟ ਬੈਂਕ ਆਫ ਇੰਡੀਆ ਨਾਨ ਐਗਰੀਕਲਚਰ ਥਰਿਫਟ ਅਤੇ ਕਰੈਡਿਟ ਸੁਸਾਇਟੀ ਲਿਮ. ਜਲੰਧਰ ਦਾ ਮੁਨਾਫਾ ਵੰਡ ਸਮਾਰੋਹ ਆਮ ਅਜਲਾਸ ਵਿੱਚ ਧੂਮਧਾਮ ਨਾਲ ਹੋਇਆ। ਇਸਦੇ ਮੁੱਖ ਮਹਿਮਾਨ ਸ੍ਰੀ ਸੁਰੇਸ਼ ਕੁਮਾਰ ਆਈਏਐਸ ਫਾਈਨੈਸ਼ਲ ਕਮਿਸ਼ਨਰ ਡਵੈਲਪਮੈਂਟ ਪੰਜਾਬ ਸਨ। ਆਮ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਸੁਰੇਸ਼ ਕੁਮਾਰ ਨੇ ਸੁਸਾਇਟੀ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ।
ਸ੍ਰੀ ਸੁਰੇਸ਼ ਕੁਮਾਰ ਵਿੱਤੀ ਸਕੱਤਰ ਵਿਕਾਸ ਨੇ ਆਮ ਅਜਲਾਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਹਿਕਾਰਤਾ ਦਾ ਭਵਿੱਖ ਬੜਾ ਉਜਵਲ ਹੈ। ਸਹਿਕਾਰਤਾ ਨੇ ਪਿੰਡਾਂ ਦੇ ਵਿਕਾਸ ਵਿੱਚ ਅਹਿਮ ਰੋਲ ਪਾਇਆ ਹੈ। ਸ਼ਹਿਰੀ ਮੈਂਬਰਾਂ ਨੂੰ ਕਰਜਾ ਦੇਣ ਲਈ ਥਰਿਫਟ ਤੇ ਕਰੈਡਿਟ ਸਭਾਵਾਂ ਦਾ ਰੋਲ ਵੀ ਸ਼ਲਾਘਾਯੋਗ ਹੈ।ਉਨ੍ਹਾਂ ਸੰਸਥਾ ਤੇ ਮੈਨਜਮੈਂਟ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜਿਸ ਤਰ੍ਹਾਂ ਸੁਸਾਇਟੀ ਨੇ ਤਰੱਕੀ ਕੀਤੀ ਹੈ ਹੁਣ ਸਮਾਂ ਆ ਗਿਆ ਹੈ ਕਿ ਇਸਨੂੰ ਸਾਰੇ ਬੈਂਕਾਂ ਦੇ ਕਰਮਚਾਰੀਆਂ ਦਾ ਅਰਬਨ ਬੈਂਕ ਬਣਾ ਲਿਆ ਜਾਵੇ। ਨਾਲੇ ਇਹ ਵੀ ਕਿਹਾ ਕਿ ਇਸ ਲਹਿਰ ਵਿੱਚ ਇੰਜ ਲੱਗਦਾ ਹੈ ਹੁਣ ਇਸਦੀ ਰਫਤਾਰ ਕੁਝ ਢਿੱਲੀ ਹੋ ਗਈ ਹੈ ਤੇ ਹੋਰ ਜੋਰ ਲਾਉਣ ਦੀ ਲੋੜ ਹੈ। ਇਸ ਸਮਾਰੋਹ ਵਿੱਚ ਸ੍ਰੀ ਕੇ. ਕੇ. ਸ਼ਰਮਾ ਚੇਅਰਮੈਨ ਸਿਟੀਜਨਜ਼ ਅਰਬਨ ਬੈਂਕ, ਸ੍ਰੀ ਜਸਵੀਰ ਸਿੰਘ ਜੇ. ਆਰ. ਰਿਟਾਇਰਡ ਸਕੱਤਰ ਪਫਕਬ, ਸ੍ਰੀ ਬੀ. ਐਸ. ਬੈਂਸ ਪ੍ਰਧਾਨ ਸੁਸਾਇਟੀ, ਸ੍ਰੀ ਐਮ. ਐਸ. ਭੱਲਾ, ਸ੍ਰੀ ਜੀ. ਕੇ. ਜੋਸ਼ੀ ਡਾਇਰੈਕਟਰ ਸੈਂਟਰਲ ਬੈਂਕ, ਅਮ੍ਰਿਤ ਲਾਲ ਆਨਰੇਰੀ ਸਕੱਤਰ ਬੈਂਕ ਆਫ ਬੜੌਦਾ, ਕੇ. ਕੇ. ਖੋਸਲਾ ਨੇ ਵੀ ਸੰਬੋਧਨ ਕੀਤਾ। ਸ੍ਰੀ ਕੇ. ਕੇ. ਸ਼ਰਮਾ ਨੇ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਇਸ ਸੰਸਥਾ ਬਾਰੇ ਮੈਨੂੰ ਪਹਿਲਾਂ ਹੀ ਕਾਫੀ ਪਤਾ ਹੈ ਤੇ ਇਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਸਭਾ ਨੇ 19 ਲੱਖ 51 ਹਜਾਰ ਮੁਨਾਫਾ ਕਮਾਇਆ ਹੈ ਅਤੇ ਮੈਂਬਰਾਂ ਨੂੰ 12% ਡਿਵੀਡੈਂਡ ਦਿੱਤਾ ਹੈ। ਸਟੇਜ ਦੀ ਕਾਰਵਾਈ ਸ੍ਰੀ ਗੁਲਸ਼ਨ ਚੌਹਾਨ ਅਤੇ ਰਾਜ ਕੁਮਾਰ ਨੇ ਸੰਭਾਲੀ। ਆਖਰ ਵਿੱਚ ਡਿਪਾਜਟਰ, ਮੈਂਬਰਾਂ ਅਤੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply