Wednesday, March 4, 2026

ਪਰਚਿਆਂ ਦੇ ਖਿਲਾਫ ਪੱਤਰਕਾਰ ਭਾਈਚਾਰੇ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਜੰਡਿਆਲਾ ਥਾਣੇ ਅੱਗੇ ਧਰਨਾ

PPN2411201417

ਜੰਡਿਆਲਾ ਗੁਰੂ, 24 ਨਵੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਪੈ੍ਰਸ ਕਲੱਬ (ਰਜਿ:) ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ, ਸ਼ਿਵ ਸੈਨਾ ਬਾਲ ਠਾਕਰੇ, ਸਿੱਖ ਯੂਥ ਵੈਲਫੇਅਰ ਸੋਸਾਇਟੀ ਵਲੋਂ 23 ਨਵੰਬਰ ਸ਼ਾਮ ਮੀਟਿੰਗ ਕੀਤੀ ਗਈ, ਜਿਸ ਵਿਚ ਬੀਤੇ ਕੁਝ ਦਿਨਾਂ ਤੋਂ ਜੰਡਿਆਲਾ ਪੁਲਿਸ ਵਲੋਂ ਲਗਾਤਾਰ ਕੀਤੇ ਜਾ ਰਹੇ ਝੂਠੇ ਪਰਚਿਆਂ ਬਾਰੇ ਵਿਚਾਰ ਕੀਤਾ ਗਿਆ। ਅੱਜ ਇਹਨਾਂ ਝੂਠੇ ਪਰਚਿਆਂ ਦੇ ਖਿਲਾਫ ਸਮੂਹ ਜਥੇਬੰਦੀਆਂ ਵਲੋਂ ਜੰਡਿਆਲਾ ਥਾਣੇ ਦੇ ਅੱਗੇ ਸਵੇਰੇ ਕਰੀਬ 11 ਵਜੇ ਧਰਨਾ ਰੱਖਿਆ ਗਿਆ ਜੋ ਕਿ ਸ਼ਾਮ 4 ਵਜੇ ਤੱਕ ਜਾਰੀ ਰਿਹਾ ਜਿਸ ਵਿੱਚ ਵਰਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਸਭ ਤੋਂ ਪਹਿਲਾ ਐਸ.ਐਚ.ਉ ਕਮਲਜੀਤ ਸਿੰਘ ਨੇ ਪਹਿਲੇ ਦਿਨ ਹੀ ਅਪਨਾ ਅਹੁਦਾ ਸੰਭਾਲਣ ਮੋਕੇ ਰਾਜੀਵ ਕੁਮਾਰ ਮਲਹੋਤਰਾ ਖਿਲਾਫ ਅਜਿਹਾ ਪਰਚਾ ਕੱਟ ਦਿੱਤਾ ਜਿਸ ਦਰਖਾਸਤ ਵਿਚ ਉਸ ਦਾ ਨਾਮ ਹੀ ਸ਼ਾਮਿਲ ਨਹੀਂ ਹੈ। 6 ਨਵੰਬਰ ਸ਼ਾਮ 7 ਵਜੇ ਬਾਜ਼ਾਰ ਠਠਿਆਰਾਂ ਸੁਰਿੰਦਰ ਸੂਰੀ ਨਾਮਕ ਇਕ ਅਖੋਤੀ ਪੱਤਰਕਾਰ ਵਲੋਂ ਕੰਗਨਾ (ਕਾਲਪਨਿਕ ਨਾਮ) ਨਾਮਕ  ਇਕ  ਨਵ-ਵਿਆਹੁਤਾ ਲੜਕੀ ਦੇ ਉਸਦੇ ਘਰ ਜਾਕੇ ਕਪੜੇ ਪਾੜੇ, ਉਸਦੀ ਇੱਜਤ ਨੂੰ ਹੱਥ ਪਾਇਆ, ਘਰ ਵਿਚ ਭੰਨ ਤੋੜ ਕੀਤੀ।ਇਸ ਬਾਬਤ ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਰਾਤ ਨੂੰ ਪਰਚਾ ਨੰਬਰ 325 ਦਰਜ ਕਰਕੇ ਸੁਰਿੰਦਰ ਸੂਰੀ ਨੂੰ ਸ਼ਰਾਬੀ ਹਾਲਤ ਵਿਚ ਮੋਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ।ਸਵੇਰੇ ਪੀੜਤ ਲੜਕੀ ਦੀ ਮਦਦ ਕਰਨ ਵਾਲੇ ਜੰਡਿਆਲਾ ਪੈ੍ਰਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ, ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੇ ਵਾਰਡ ਪ੍ਰਧਾਨ ਮਦਨ ਮੋਹਨ, ਸਿੱਖ ਯੂਥ ਵੈਲਫੇਅਰ ਸੋਸਾਇਟੀ ਦੇ ਪਰਮਜੀਤ ਸਿੰਘ, ਸ਼ਿਵ ਸੈਨਾ ਸ਼ਹਿਰੀ ਪ੍ਰਧਾਨ ਵਰੁਣ ਸੋਨੀ, ਪੱਤਰਕਾਰ ਰਾਜੀਵ ਕੁਮਾਰ ਮਲਹੋਤਰਾ ਸਮੇਤ ਵਰਦੀਪ ਸਿੰਘ, ਰਣਧੀਰ ਸਿੰਘ ਅਕਾਲੀ ਆਗੂ, ਮਨਜਿੰਦਰ ਸਿੰਘ ਸਮੇਤ 50 ਦੇ ਕਰੀਬ ਅਣਪਛਾਤੇ ਵਿਅਕਤੀਆ ਖਿਲਾਫ ਧਾਰਾ 452 ਅਧੀਨ ਕਰਾਸ ਪਰਚਾ ਕਰਵਾ ਦਿੱਤਾ।ਇਸ ਬਾਬਤ ਆਈ.ਜੀ ਬਾਰਡਰ ਰੇਂਜ ਸ੍ਰੀ ਈਸ਼ਵਰ ਚੰਦਰ ਨੂੰ ਮੰਗ ਪੱਤਰ ਦੇਣ ਤੇ ਉਹਨਾ ਵਲੋਂ ਐਸ.ਪੀ (ਡੀ) ਮਨੋਹਰ ਲਾਲ ਨੂੰ 15 ਨਵੰਬਰ ਤੱਕ ਸਾਰੀ ਜਾਂਚ ਪੜਤਾਲ ਕਰਕੇ ਰਿਪੋਰਟ ਉਹਨਾ ਨੂੰ ਦੇਣ ਲਈ ਕਿਹਾ ਗਿਆ।ਪਰ ਅੱਜ 24 ਨਵੰਬਰ ਹੋਣ ਤੇ ਵੀ ਅਜੇ ਤੱਕ ਐਸ.ਪੀ (ਡੀ) ਵਲੋਂ ਸਿਆਸੀ ਦਬਾਅ ਹੇਠ ਰਿਪੋਰਟ ਆਈ.ਜੀ ਸਾਹਿਬ ਨੂੰ ਨਹੀਂ ਸੋਂਪੀ ਗਈ।
ਪੱਤਰਕਾਰਾਂ ਅਤੇ ਪ੍ਰਮੁੱਖ ਪਾਰਟੀਆ ਦੇ ਆਗੂਆਂ ਉੱਪਰ ਝੂਠਾ ਪਰਚਾ ਦਰਜ ਕਰਨ ਵਾਲੇ ਐਸ.ਐਚ.ਓ ਕਮਲਜੀਤ ਸਿੰਘ ਨੂੰ ਤੁਰੰਤ ਸਸਪੈਂਡ ਕਰਨ ਅਤੇ ਸੁਰਿੰਦਰ ਸੂਰੀ ਦੀ ਗ੍ਰਿਫਤਾਰੀ ਦਾ ਮੁੱਦਾ ਧਰਨੇ ਵਿੱਚ ਮੁੱਖ ਰਿਹਾ। ਧਰਨੇ ਵਿੱਚ ਐਸ ਪੀ ਹੈੱਡਕੁਆਟਰ ਸ੍ਰ: ਬਲਬੀਰ ਸਿੰਘ ਨਾਲ ਧਰਨਾਕਾਰੀਆਂ ਦੀ ਐਸ ਐਚ ਓ ਮੁਖਤਿਆਰ ਸਿੰਘ ਵਲੋਂ ਗੱਲ ਕਰਵਾਕੇ ਉਹਨਾਂ ਵਲੋਂ 24 ਘੰਟੇ ਦੀ ਮੋਹਲਤ ਦੇਣ ਤੋਂ ਬਾਅਦ ਧਰਨਾ ਅੱਗੇ ਪਾ ਦਿੱਤਾ ਗਿਆ। ਧਰਨੇ ਵਿੱਚ ਹਰੀਸ਼ ਕੱਕੜ ਮੀਤ ਪ੍ਰਧਾਨ ਪ੍ਰੈਸ ਕਲੱਬ ਪੰਜਾਬ ਕੇਸਰੀ, ਅੰਮ੍ਰਿਤਪਾਲ ਸਿੰਘ ਸਪੋਕਸਮੈਨ, ਕੰਵਲਜੀਤ ਸਿੰਘ ਪਹਿਰੇਦਾਰ, ਮਲਕੀਤ ਸਿੰਘ ਚੀਦਾ ਚੈਨਲ ਟੂ, ਮੁਨੀਸ਼ ਕੁਮਾਰ ਜਗਬਾਣੀ, ਨਰਿੰਦਰ ਸੂਰੀ ਰਾਕੇਸ਼ ਸੂਰੀ ਏਕਤਾ ਲਹਿਰ, ਕੁਲਜੀਤ ਸਿੰਘ ਦੈਨਿਕ ਸਵੇਰਾ ਸੱਤਿਆ ਸਵਦੇਸ਼, ਹਰਿੰਦਰਪਾਲ ਸਿੰਘ ਗੁਲਸ਼ਨ ਵਿਨਾਇਕ ਨਵਾਂ ਜਮਾਨਾ, ਰਾਮਸ਼ਰਨ ਸਿੰਘ, ਅਨਿਲ ਕੁਮਾਰ, ਕੁਲਵੰਤ ਸਿੰਘ, ਰਾਜੀਵ ਮਲਹੋਤਰਾ, ਪਰਮਵੀਰ ਸਿੰਘ, ਸਤਪਾਲ ਸਿੰਘ, ਸਤਿੰਦਰ ਸਿੰਘ ਅਠਵਾਲ, ਸਿਕੰਦਰ ਸਿੰਘ, ਵਰੁਣ ਸੋਨੀ, ਸੁਖਚੈਨ ਸਿੰਘ ਦੈਨਿਕ ਭਾਸਕਰ, ਸਿਮਰਤਪਾਲ ਸਿੰਘ ਬੇਦੀ ਫਾਸਟ ਵੇਅ, ਸੁਨੀਲ ਦੇਵਗਨ ਪੀ ਟੀ ਸੀ, ਵਿੱਕੀ ਅਤੇ ਰਾਜ ਪੰਜਾਬ ਪਲੱਸ, ਅਸ਼ਵਨੀ ਸ਼ਰਮਾ ਹਲਚੱਲ ਚੈਨਲ, ਸੁਖਦੇਵ ਸਿੰਘ ਪਹਿਰੇਦਾਰ, ਕੀਮਤੀ ਜੈਨ ਪੰਜਾਬ ਕ੍ਰਾਂਤੀ, ਬਲਵਿੰਦਰ ਸਿੰਘ ਸੱਚ ਦੀ ਪਟਾਰੀ, ਸੰਦੀਪ ਜੈਨ, ਹਰਦੇਵ ਸਿੰਘ ਸੱਭਰਵਾਲ ਸ਼ਹਿਰੀ ਪ੍ਰਧਾਨ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ, ਸਿੱਖ ਯੂਥ ਵੈਲਫੇਅਰ ਸੋਸਾਇਟੀ ਤੋਂ ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ, ਹਰਸਿਮਰਨ ਸਿੰਘ, ਵਰਦੀਪ ਸਿੰਘ, ਮਦਨ ਮੋਹਨ, ਮੱਟੀ ਗਿੱਲ, ਵਿਸ਼ਾਲ ਸੋਨੀ, ਦੀਪੂ ਵਧਾਵਨ, ਪ੍ਰਦੀਪ ਜੈਨ, ਦੀਪੂ ਭਲਵਾਨ, ਹੈਰੀ ਮਲਹੋਤਰਾ, ਜਰਨੈਲ ਸਿੰਘ, ਪ੍ਰਗਟ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਧਾਮੀ, ਸੋਨੰ, ਸਾਜਨ, ਕਰਨ, ਰੀਸ਼ੂ, ਹਰੀਸ਼, ਹੈਪੀ, ਅਵਤਾਰ, ਗਗਨ, ਗੋਪੀ ਸਮੇਤ ਸੈਂਕੜੇ ਦੀ ਗਿਣਤੀ ਵਿੱਚ ਧਰਨਾਕਾਰੀ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply