ਸੰਗਰੂਰ, 24 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਯੂਨਿਟ ਸੁਨਾਮ ਦੀ ਇੱਕ ਮੀਟਿੰਗ ਪ੍ਰਧਾਨ ਪਵਨ ਗੁੱਜਰਾਂ ਦੀ ਪ੍ਰਧਾਨਗੀ ਹੇਠ ਹੋਈ ਹੇਠ ਹੋਈ। ਜਿਸ ਵਿੱਚ ਵਪਾਰ ਮੰਡਲ ਦੇ ਵੱਖ-ਵੱਖ ਟਰੇਡਾਂ ਦੇ ਵਪਾਰੀਆਂ ਨੇ ਹਿੱਸਾ ਲਿਆ।ਇਸ ਦੌਰਾਨ ਵਪਾਰ ਮੰਡਲ ਯੂਨਿਟ ਪ੍ਰਧਾਨ ਪਵਨ ਗੁੱਜਰਾਂ ਵੱਲੋਂ ਮੈਂਬਰਾਂ ਦੀ ਹਾਜ਼ਰੀ ਵਿੱਚ ਆਪਣੀ ਕਾਰਜ਼ਕਾਰਨੀ ਦਾ ਐਲਾਨ ਕੀਤਾ ਗਿਆ।
ਮੀਟਿੰਗ ਦੌਰਾਨ ਵਪਾਰ ਮੰਡਲ ਯੂਨਿਟ ਪ੍ਰਧਾਨ ਪਵਨ ਗੁੱਜਰਾਂ ਨੇ ਆਪਣੀ ਟੀਮ ਦਾ ਐਲਾਨ ਕਰਦਿਆਂ ਦੱਸਿਆ ਕਿ ਨਰੇਸ਼ ਕੁਮਾਰ ਭੋਲਾ ਨੂੰ ਸਰਪ੍ਰਸਤ, ਚੰਦਰ ਪ੍ਰਕਾਸ਼ ਨੂੰ ਜਨਰਲ ਸਕੱਤਰ, ਪ੍ਰਵੀਨ ਕੁਮਾਰ ਨੂੰ ਖਜ਼ਾਨਚੀ, ਜਗਜੀਤ ਸਿੰਘ ਜੌੜਾ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਆਨੰਦ, ਸੋਮ ਨਾਥ ਵਰਮਾ, ਸੁਰੇਸ਼ ਬਾਂਸਲ, ਰਾਮ ਲਾਲ ਜੈਨ, ਅਮਰ ਨਾਥ ਅਤੇ ਰਾਜ਼ੇਸ਼ ਕੁਮਾਰ ਪਾਲੀ ਨੂੰ ਮੀਤ ਪ੍ਰਧਾਨ, ਯਸ਼ਪਾਲ ਗੋਗੀਆ, ਇੰਦਰ ਤਲਵਾੜ, ਹੈਪੀ ਗੇਰਾ ਅਤੇ ਸੁਸ਼ੀਲ ਗੋਇਲ, ਰਾਜ ਕੁਮਾਰ ਅਧਲੱਖਾ ਅਤੇ ਸ਼ਾਮ ਲਾਲ ਗੋਇਲ ਨੂੰ ਆਰਗੇਨਾਈਜਿੰਗ ਸਕੱਤਰ, ਰਾਮ ਲਾਲ ਤਾਇਲ ਨੂੰ ਪੀ.ਆਰ.ਓ, ਰਾਕੇਸ਼ ਨੂੰ ਸੀ.ਏ, ਉਜਵਲ ਜੈਨ, ਰਾਮ ਲਾਲ ਗੋਇਲ, ਰਾਜ਼ੇਸ਼ ਕੁਮਾਰ ਗੋਇਲ, ਨਾਜਰ ਸਿੰਘ ਮਾਨ, ਕੁਲਦੀਪ ਸਿੰਘ ਜੱਗੀ, ਰੋਹਿਤ ਗਰਗ, ਵਿਨੋਦ ਕੁਮਾਰ, ਹਰੀਸ਼ ਕੁਮਾਰ, ਪਵਨ ਕੁਮਾਰ, ਰਾਜੀਵ ਕੁਮਾਰ ਸੋਨੂੰ, ਲਾਜਪਤ ਰਾਏ ਬਾਂਗਰੂ, ਪ੍ਰਵੀਨ ਕੁਮਾਰ (ਟੀ.ਵੀ), ਮੁਕੇਸ਼ ਕੁਮਾਰ ਅਤੇ ਰਾਜ਼ੇਸ਼ ਕੁਮਾਰ ਜਿੰਦਲ ਨੂੰ ਹਾਈ ਅਡਵਾਈਜ਼ਰੀ ਬੋਰਡ ਮੈਂਬਰ ਨਿਯੁੱਕਤ ਕੀਤਾ ਗਿਆ ਹੈ।
ਯੂਨਿਟ ਪ੍ਰਧਾਨ ਪਵਨ ਗੁੱਜਰਾਂ ਨੇ ਨਵੀਂ ਕਾਰਜਕਾਰਨੀ ਨੂੰ ਵਧਾਈ ਦਿੱਤੀ ਅਤੇ ਉਮੀਦ ਜ਼ਾਹਿਰ ਕੀਤੀ ਕਿ ਉਹ ਸਮੂਹ ਵਪਾਰੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਮੰਡਲ ਨੂੰ ਆਪਣਾ ਵਡਮੁੱਲਾ ਸਹਿਯੋਗ ਦੇਣਗੇ।ਸਮੂਹ ਵਪਾਰ ਮੰਡਲ ਨੇ ਇਕਜੁੱਟ ਹੋ ਕੇ ਆਪਣੀ ਮੁਸ਼ਕਿਲਾਂ ਦੇ ਹੱਲ ਲਈ ਸਰਕਾਰ ਤੱਕ ਆਵਾਜ਼ ਬੁਲੰਦ ਕਰਨ ਦਾ ਵੀ ਹੋਕਾ ਦਿੱਤਾ। ਇਸ ਉਪਰੰਤ ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਵਲੋਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਮੰਡਲ ਨਾਲ ਜੁੜੇ ਹਰ ਵਪਾਰੀ ਨੂੰ ਪ੍ਰਮਾਣ ਪੱਤਰ (ਸਰਟੀਫਿਕੇਟ) ਵੀ ਜਾਰੀ ਕੀਤਾ ਗਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media