ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵਿਖੇ ਪਹੁੰਚੀ ਹਲਕਾ ਅੰਮ੍ਰਿਤਸਰ ਪੂਰਬੀ ਵਿਧਾਇਕਾ ਜੀਵਨਜੋਤ ਕੌਰ ਦਾ ਪੱਤਰਕਾਰ
ਭਾਈਚਾਰੇ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।ਕਲੱਬ ਪ੍ਰਧਾਨ ਰਾਜੇਸ਼ ਗਿੱਲ ਦੀ ਅਗਵਾਈ ‘ਚ ਮੀਡੀਆ ਕਰਮੀਆਂ ਵਲੋਂ ਜੀਵਨਜੋਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੈਸ ਕਲੱਬ ਦੇ ਨੁਮਾਇੰਦਿਆਂ ਨੇ ਆਪ ਵਿਧਾਇਕਾ ਨੂੰ ਪ੍ਰੈਸ ਕਲੱਬ ਅਤੇ ਅੰਮ੍ਰਿਤਸਰ ਦੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ।ਸ੍ਰੀਮਤੀ ਜੀਵਨ ਜੋਤ ਨੇ ਭਰੋਸਾ ਦਿੱਤਾ ਕਿ ਉਨਾਂ ਦੇ ਹਲਕੇ ਪੂਰਬੀ ਵਿੱਚ ਸਥਿਤ ਪ੍ਰੈਸ ਕਲੱਬ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪ੍ਰੈਸ ਕਲੱਬ ਨੂੰ ਚੰਡੀਗੜ ਤੇ ਦਿੱਲੀ ਦੀਆਂ ਪ੍ਰੈਸ ਕਲੱਬ ਵਾਂਗ ਵਿਕਸਿਤ ਕੀਤਾ ਜਾਵੇਗਾ।
ਇਸ ਮੌਕੇ ਮੀਡਿਆ ਕਰਮੀ ਮਮਤਾ ਦੇਵਗਨ, ਪੰਕਜ਼ ਸ਼ਰਮਾ, ਦੀਪਕ ਮਹਿਰਾ, ਵਿਕਰਮ ਸ਼ਰਮਾ, ਸੁਖਚੈਨ ਸਿੰਘ, ਸਿਕੰਦਰ ਪਸਰੀਚਾ, ਕੰਵਲਜੀਤ ਸਿੰਘ ਵਾਲੀਆ, ਸਮੀਰ ਸਹਿਗਲ, ਨਿਤਨ ਕਾਲੀਆ, ਸਤਵਿੰਦਰ ਸਿੰਘ ਮੁਨਸਫ਼, ਲੱਕੀ ਕੁਮਾਰ ਸ਼ਰਮਾ, ਡੈਨੀ ਪਹਿਲਵਾਨ, ਪੰਜਾਬ ਸਿੰਘ ਛੀਨਾ, ਅਸ਼ਵਨੀ ਕੁਮਾਰ ਪੁੰਜ, ਗੁਰਭੇਜ ਸਿੰਘ ਆਦਿ ਵੀ ਮੌਜ਼ੂਦ ਸਨ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media