ਜਿਲ੍ਹਾ ਅਧਿਕਾਰੀਆਂ ਅਤੇ ਬਾਈਕਰਾਂ ਨੇ ਲਿਆ ਫੰਗੋਤਾ ਵੈਲੀ ਦੇ ਨਜ਼ਾਰਿਆਂ ਦਾ ਅਨੰਦ
ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ ਪਠਾਨਕੋਟ ਵਿਖੇ ਟੂਰਿਸਟ ਹੱਬ ਨੂੰ ਵਿਕਸਿਤ ਕਰਨ ਲਈ ਫੰਗੋਤਾ ਵੈਲੀ
ਮੋਟਰਸਾਇਕਲ ਟੂਰ ਆਯੋਜਿਤ ਕੀਤਾ ਗਿਆ।ਜਿਸ ਦੀ ਅਗਵਾਈ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵਲੋਂ ਕੀਤੀ ਗਈ।ਫੰਗੋਤਾ ਵੈਲੀ ਮੋਟਰਸਾਇਕਲ ਟੂਰ ਵਿੱਚ ਜਲੰਧਰ ਦੇ ਕਰੀਬ 50 ਬੁਲੇਟ ਬਾਈਕਰਾਂ ਤੋਂ ਇਲਾਵਾ ਪਠਾਨਕੋਟ ਤੋਂ ਵੀ ਬਾਈਕਰ ਸ਼ਾਮਲ ਹੋਏ। ਫੰਗੋਤਾ ਵੈਲੀ ਮੋਟਰਸਾਇਕਲ ਟੂਰ ਸਵੇਰੇ ਕਰੀਬ 6.30 ਵਜੇ ਰਾਵੀ ਸਦਨ ਰੈਸਟ ਹਾਊਸ ਸਾਹਪੁਰਕੰਡੀ ਟਾਊਨਸਿਪ ਤੋਂ ਸ਼ੁਰੂ ਕੀਤਾ ਗਿਆ, ਜੋ ਧਾਰ ਕਲ੍ਹਾਂ ਚੋਕ ਤੋਂ ਹੁੰਦੇ ਹੋਏ ਦੁਨੇਰਾ ਤੋਂ ਟਿੱਕਰ ਵਾਲੀ ਮਾਤਾ ਮੰਦਿਰ ਵਿਖੇ ਪਹੁੰਚਿਆ।ਜਿਥੇ ਸਾਰੇ ਬਾਈਕਰਾਂ ਅਤੇ ਜਿਲ੍ਹਾ ਅਧਿਕਾਰੀਆਂ ਵਲੋਂ ਯੋਗਾ ਅਤੇ ਮੈਡੀਟੇਸ਼ਨ ਕੀਤੀ ਗਈ।ਇਸ ਤੋਂ ਬਾਅਦ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਸਾਰਟੀ ਤੋਂ ਹੁੰਦਾ ਹੋਇਆ ਫੰਗੋਤਾ ਵੈਲੀ ਪਹੁੰਚਿਆ।ਇਥੇ ਬਾਈਕਰਾਂ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਵਲੋਂ ਸਾਈਕਲਿੰਗ, ਬੋਟਿੰਗ, ਫਿਸ਼ਿੰਗ, ਹਾਊਸ ਰਾਈਡਿੰਗ ਤੇ ਵਾਕਿੰਗ ਆਦਿ ਕੀਤੀ ਗਈ। ਜਿਕਰਯੋਗ ਹੈ ਕਿ ਇਸ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਦੋਰਾਨ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ, ਐਸ.ਡੀ.ਐਮ ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋ, ਐਸ.ਡੀ.ਐਮ. ਧਾਰਕਲ੍ਹਾਂ ਜਗਨੂਰ ਸਿੰਘ ਗਰੇਵਾਲ ਵੀ ਆਪਣੀ ਆਪਣੀ ਬੂਲੇਟ ਮੋਟਰਸਾਈਕਲ ‘ਤੇ ਸ਼ਾਮਲ ਹੋਏ ਅਤੇ ਇਸ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਨੂੰ ਹੋਰ ਵੀ ਜਿਆਦਾ ਰੋਚਕ ਬਣਾ ਦਿੱਤਾ। ਇਸ ਤੋਂ ਇਲਾਵਾ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਵਿੱਚ ਆਰਮੀ ਦੇ ਨੋਜਵਾਨ ਅਤੇ ਅਧਿਕਾਰੀਆਂ ਨੇ ਵੀ ਭਾਗ ਲਿਆ।ਫੰਗੋਤਾ ਵੈਲੀ ਮੋਟਰਸਾਇਕਲ ਟੂਰ ਦੋਰਾਨ ਰਾਈਡਿੰਗ ਪਾਟਨਰ ਯੂਨਾਈਟਿਡ ਆਟੋ ਵਰਲਡ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਜਿਲ੍ਹਾ ਪ੍ਰਸਾਸਨ ਵਲੋਂ ਇਕ ਉਪਰਾਲਾ ਕੀਤਾ ਗਿਆ ਹੈ ਕਿ ਜੋ ਕੁਦਰਤ ਦੀ ਗੋਦ ਵਿੱਚ ਪਠਾਨਕੋਟ ਦੀਆਂ ਅਜਿਹੀਆਂ ਸੁੰਦਰ ਥਾਵਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਪਠਾਨਕੋਟ ਦੇ ਫੰਗੋਤਾ ਤੇ ਚਮਰੋੜ ਦਾ ਨਾਮ ਦੇਸ਼ ਦੁਨੀਆਂ ਵਿੱਚ ਫੈਲ ਸਕੇ ਅਤੇ ਜਿਲ੍ਹਾ ਪਠਾਨਕੋਟ ਵਿੱਚ ਵੀ ਦੇਸ਼ ਵਿਦੁਸ਼ ਤੋਂ ਟੂਰਿਸਟ ਇਨ੍ਹਾਂ ਨਜ਼ਾਰਿਆਂ ਦਾ ਅਨੰਦ ਮਾਣਨ ਲਈ ਆ ਸਕਣ।ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਥੇ ਪਹੁੰਚ ਕੇ ਇਨ੍ਹਾਂ ਸਥਾਨਾਂ ਦਾ ਅਨੰਦ ਪ੍ਰਾਪਤ ਕਰਨ।
ਕਰੀਬ 4-5 ਘੰਟੇ ਤੱਕ ਫੰਗੋਤਾ ਵਿਖੇ ਰੁਕਣ ਤੋਂ ਬਾਅਦ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਦੁਨੇਰਾ ਵਿਖੇ ਸਥਿਤ ਕਟੋਰੀ ਬੰਗਲਾ ਰੈਸਟ ਹਾਊਸ ਵਿਖੇ ਪਹੁੰਚਿਆ। ਜਿਥੇ ਜਿਲ੍ਹਾ ਪ੍ਰਸਾਸਨ ਵਲੋਂ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਇਥੇ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਵਿੱਚ ਭਾਗ ਲੈਣ ਵਾਲੇ ਬਾਈਕਰਾਂ ਅਤੇ ਸਹਿਯੋਗ ਦੇਣ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਸਿਧਾਰਥ ਕੁਮਾਰ, ਰਾਜੇਸ਼ ਮਹਾਜਨ ਵਾਈਲਡ ਲਾਈਫ ਅਧਿਕਾਰੀ ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media