Monday, August 24, 2026

ਅਧਿਆਪਕਾਂ ਨੂੰ ਪੜ੍ਹਾਈ ਕਰਵਾਉਣ ਤੋਂ ਦੂਰ ਕਰ ਰਿਹਾ ਹੈ ਪੀ.ਐਫ.ਐਮ.ਐਸ ਸਾਫਟਵੇਅਰ

ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਡੀ.ਟੀ.ਐਫ ਸੰਗਰੂਰ ਦੇ ਜਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ, ਸਕੱਤਰ ਹਰਭਗਵਾਨ ਗੁਰਨੇ ਤੇ ਵਿੱਤ ਸਕੱਤਰ ਪਰਮਿੰਦਰ ਉਭਾਵਾਲ ਨੇ ਦੱਸਿਆ ਕਿ ਪੰਜਾਬ ਦੇ ਸਰਬ ਸਿਖਿਆ ਅਭਿਆਨ ਤੇ ਮਿਡ-ਡੇ ਮੀਲ ਦੇ ਫੰਡਾਂ ਦੀ ਵਰਤੋਂ ਲਈ ਪੀ.ਐਫ਼.ਐਮ.ਐਸ ਸਾਫਟਵੇਅਰ ਲਾਗੂ ਕੀਤਾ ਗਿਆ ਹੈ।ਹਰ ਦੇਣਦਾਰੀ ਜਿਸ ਤਹਿਤ ਕਰਨੀ ਲਾਜ਼ਮੀ ਕੀਤੀ ਗਈ ਹੈ।ਇਸ ਸਾਫਟਵੇਅਰ ਤਹਿਤ ਕਿਸੇ ਵੀ ਫਰਮ ਨੂੰ ਭੁਗਤਾਨ ਕਰਨ ਲਈ ਪਹਿਲਾਂ ਪ੍ਰਿੰਟ ਪੇਮੈਂਟ ਅਡਵਾਇਸ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਸਕੱਤਰ ਦੇ ਹਸਤਾਖਰ ਕਰਵਾ ਕੇ ਇਸ ਦੀ ਹਾਰਡ ਕਾਪੀ ਬੈੰਂਕ ਵਿੱਚ ਜਮ੍ਹਾਂ ਕਰਵਾਉਣੀ ਪੈਂਦੀ ਹੈ।ਕਈ ਵਾਰ ਬੈਂਕ ਵਲੋਂ ਇਸ ਪ੍ਰਿੰਟ ਪੇਮੈਂਟ ਅਡਵਾਇਸ ਨੂੰ ਰਿਜੈਕਟ ਵੀ ਕਰ ਦਿੱਤਾ ਜਾਂਦਾ ਹੈ।ਜਿਸ ਕਰਕੇ ਅਧਿਆਪਕਾਂ ‘ਤੇ ਕੰਮ ਦਾ ਹੋਰ ਬੇਲੋੜਾ ਬੋਝ ਵਧ ਜਾਂਦਾ ਹੈ।ਜਿਕਰਯੋਗ ਹੈ ਕਿ ਪ੍ਰਾਇਮਰੀ ਸਕੂਲਾਂ ਵਿੱਚ ਕਲਰਕ ਦੀ ਕੋਈ ਵੀ ਅਸਾਮੀ ਨਹੀਂ ਹੈ ਤੇ ਇਹ ਸਾਰਾ ਕੰਮ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਦੇ ਸਮੇਂ ‘ਚ ਕੱਟ ਲਗਾ ਕੇ ਕਰਨਾ ਪੈਂਦਾ ਹੈ।ਜਦਕਿ ਪੰਜਾਬ ਦੇ ਅੱਪਰ ਪ੍ਰਾਈਮਰੀ ਸਕੂਲਾਂ ਵਿੱਚ ਕਲਰਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ।
                ਡੀ.ਟੀ.ਐਫ ਜਥੇਬੰਦੀ ਦੇ ਸਰਗਰਮ ਆਗੂ ਜਸਵੀਰ ਨਮੋਲ, ਯਾਦਵਿੰਦਰ ਧੂਰੀ, ਸਤਨਾਮ ਉਭਾਵਾਲ, ਗੁਰਪ੍ਰੀਤ ਬੱਬੀ ਲਹਿਰਾਂ ਤੇ ਗੁਰਮੀਤ ਸੇਖੁਵਾਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਇਸ ਤਰ੍ਹਾਂ ਦੇ ਗੈਰ ਵਿਦਿਅਕ ਕੰਮਾਂ ‘ਚ ਨਾ ਉਲਝਾਇਆ ਜਾਵੇ।ਸਗੋਂ ਅਧਿਆਪਕਾਂ ਨੂੰ ਬੱਚਿਆਂ ਦਾ ਭਵਿੱਖ ਸਵਾਰਨ ਲਈ ਵੱਧ ਤੋਂ ਵੱਧ ਸਮਾਂ ਪੜ੍ਹਾਈ ਕਰਵਾਉਣ ‘ਚ ਲਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੀ.ਐਫ਼.ਐਮ.ਐਸ ਵਰਗੇ ਸਾਫਟਵੇਅਰ ਤੁਰੰਤ ਬੰਦ ਕੀਤੇ ਜਾਣ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …