Sunday, June 15, 2025
Breaking News

 ਸਿੱਧੂ ਵਲੋਂ ਗੁਰਬਾਣੀ ਨਾਲ ਛੇੜਛਾੜ ਦੀ ਗਲਤੀ ਮਾਫੀਯੋਗ ਨਹੀਂ – ਅਮਰਬੀਰ ਢੋਟ

ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦਾ ਵਫਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ

ਸਿੰਘ ਸਹਿਬਾਨ ਦੀ ਬੈਠਕ ਤੋਂ ਬਾਅਦ ਸਿੱਧੂ ਬਾਰੇ ਕਾਰਵਾਈ ਕੀਤੀ ਜਾਵੇਗੀ-ਜਥੇ: ਗੁਰਬਚਨ ਸਿੰਘ

PPN2511201401ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਅਮਰਬੀਰ ਸਿੰਘ ਢੋਟ, ਬਲਵਿੰਦਰ ਸਿੰਘ ਰਾਜੋਕੇ, ਸ਼ਿਸ਼ਪਾਲ ਸਿੰਘ ਮੀਰਾਕੋਟ, ਯੁਵਰਾਜ ਸਿੰਘ ਚੌਹਾਨ, ਮਨਦੀਪ ਸਿੰਘ ਖਾਲਸਾ, ਜਗਜੀਤ ਸਿੰਘ ਖਾਲਸਾ ਅਤੇ ਹੋਰ।

ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) – ਸਿੱਖ ਸਟੂਡੈਂਟ ਫੈਡਰੇਸ਼ਨ ਜ਼ਿਲ੍ਹਾ ਅੰਮ੍ਰਿਤਸਰ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਕੌਂਸਲਰ ਅਮਰਬੀਰ ਸਿੰਘ ਢੋਟ ਦੀ ਅਗਵਾਈ ਵਿਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ।ਜਿਸ ਵਿਚ ਉਨ੍ਹਾਂ ਨੇ ਅੰਮ੍ਰਿਤਸਰ ਦੇ ਸਾਬਕਾ ਐਮ.ਪੀ. ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇਂ ਦਿਨੀਂ ਇਕ ਧਾਰਮਿਕ ਯਾਤਰਾ ਦੌਰਾਨ ਲੁਧਿਆਣਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ ਦਾ ਗਲਤ ਉਚਾਰਨ ਕਰਨ ਤੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਜੋ ਕਿ ਨਾ-ਸਹਿਣਯੋਗ ਹੈ।ਸਿੱਧੁ ਦੀ ਇਸ ਕਾਰਵਾਈ ਨੂੰ ਲੈ ਕੇ ਪੰਥ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ ਨੂੰ ਦਰਪੇਸ਼ ਅੰਦਰੂਨੀ ਤੇ ਬਾਹਰੀ ਚੂਨੌਤੀਆਂ ਸੰਬੰਧੀ ਜਾਣੂ ਕਰਵਾਉਂਦੀ ਆ ਰਹੀ ਹੈ।ਮੌਜ਼ੂਦਾ ਰਾਜਨੀਤਿਕ ਮਾਹੌਲ ਅੰਦਰ ਵੋਟਾਂ ਦੀ ਗਿਣਤੀ ਮਿਣਤੀ ਅਤੇ ਰਾਜਸੀ ਸੱਤਾ ਦੇ ਲਾਭ ਕਾਰਨ ਸਾਡੀਆਂ ਕੁੱਝ ਰਾਜਸੀ ਪਾਰਟੀਆਂ ਸਿੱਖ ਪੰਥ ਵਿਰੋਧੀ ਤਾਕਤਾਂ ਨਾਲ ਸਾਂਝ ਬਣਾ ਕੇ ਬੈਠੀਆ ਹਨ, ਜਿਸ ਕਾਰਨ ਸਾਨੂੰ ਪੰਥਕ ਤੌਰ ਤੇ ਬਹੁਤ ਹਾਨੀ ਪੁੱਜ ਰਹੀ ਹੈ।ਇਹ ਲੋਕ ਸਮੇਂ ਸਮੇਂ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਛੇੜ ਛਾੜ ਕਰਕੇ ਨਿੱਤ ਨਵੇਂ ਵਿਵਾਦ ਪੈਦਾ ਕਰ ਰਹੇ ਹਨ ਅਤੇ ਸਿੱਖ ਕੌਮ ਦੇ ਸਵੈ-ਮਾਣ ਨੂੰ ਠੇਸ ਪਹੁੰਚਾ ਰਹੇ ਹਨ।
ਸ੍ਰ. ਢੋਟ ਨੇ ਕਿਹਾ ਕਿ ਭਾਵੇਂ ਸਿੱਧੂ ਹੋਵੇ ਜਾਂ ਕੋਈ ਹੋਰ ਹੋਵੇ ਕਿਸੇ ਨੂੰ ਵੀ ਗੁਰਬਾਣੀ ਨਾਲ ਛੇੜਛਾੜ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਗੁਰਬਾਣੀ ਨਾਲ ਛੇੜਛਾੜ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਸਿੱਧੂ ਨੇ ਲੋਕਾਂ ਦੀ ਵਾਹ ਵਾਹ ਖੱਟਣ ਅਤੇ ਤਾੜੀਆਂ ਦੀ ਗੂੰਜ਼ ਲਈ ਬੜੀ ਵੱਡੀ ਬੱਜ਼ਰ ਗਲਤੀ ਕੀਤੀ ਹੈ।ਇਹ ਪਾਪ ਨਾ ਮਾਫੀਯੋਗ ਹੈ।ਵਫਦ ਨੇ ਜਥੇਦਾਰ ਪਾਸੋਂ ਮੰਗ ਕੀਤੀ ਕਿ ਨਵਜੋਤ ਸਿੰਘ ਸਿੱਧੂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਏ ਅਤੇ ਪੰਥਕ ਰਿਵਾਇਤਾਂ ਅਨੁਸਾਰ ਇਸ ਖਿਲਾਫ ਯੋਗ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਵਾਸਤੇ ਕੋਈ ਸਿੱਖ ਇਤਿਹਾਸ ਜਾਂ ਗੁਰਬਾਣੀ ਨਾਲ ਕੋਈ ਛੇੜਛਾੜ ਨਾ ਕਰ ਸਕੇ।
ਵਫਦ ਵਿਚ ਬਲਵਿੰਦਰ ਸਿੰਘ ਰਾਜੌਕੇ, ਫੈਡਰੇਸ਼ਨ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸਿਸ਼ਪਾਲ ਸਿੰਘ ਮੀਰਾਕੋਟ, ਰਛਪਾਲ ਸਿੰਘ ਲੁਹਾਰਕਾ, ਜਗਜੀਤ ਸਿੰਘ ਖਾਲਸਾ, ਮਨਦੀਪ ਸਿੰਘ ਖਾਲਸਾ, ਯੁਵਰਾਜ ਸਿੰਘ ਚੌਹਾਨ, ਗੁਰਦੀਪ ਸਿੰਘ ਸੁਰਸਿੰਘ, ਮਨਜੀਤ ਸਿੰਘ ਬੂਟਾ, ਜਗਪ੍ਰੀਤ ਸਿੰਘ ਮਨੀ, ਚਰਨਜੀਤ ਸਿੰਘ ਧਾਰੀਵਾਲ, ਨਵਤੇਜ ਸਿੰਘ ਕਲਕਤਾ ਆਦਿ ਫੈਡਰੇਸ਼ਨ ਆਗੂ ਹਾਜ਼ਰ ਸਨ।ਇਸ ਮੌਕੇ ਸਿੰਘ ਸਾਹਿਬ ਨੇ ਕਿਹਾ ਕਿ ਫੈਡਰੇਸ਼ਨ ਮਹਿਤਾ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਮਿਲ ਗਿਆ ਹੈ ਅਤੇ ਜ਼ਲਦੀ ਹੀ ਬਾਕੀ ਸਿੰਘ ਸਹਿਬਾਨਾਂ ਦੀ ਬੈਠਕ ਬੁਲਾ ਕੇ ਸਿੱਧੂ ਵੱਲੋਂ ਜਿਹੜੀ ਗੁਰਬਾਣੀ ਨਾਲ ਛੇੜਛਾੜ ਕੀਤੀ ਗਈ ਹੈ ਉਸ ਸੰਬੰਧੀ ਕਾਰਵਾਈ ਕਰਾਂਗੇ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply