ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸੰੰਗੀਤ ਨਾਟਕ ਅਕੈਡਮੀ ਨਵੀਂ ਦਿੱਲੀ ਦੇ ਸਹਿਯੋਗ ਨਾਲ ‘75ਵਾਂ ਆਜ਼ਾਦੀ ਦਾ ਅੰਮ੍ਰਿਤ
ਮਹਾਉਤਸਵ’ ਤਹਿਤ ਕਰਵਾਏ ਜਾ ਰਹੇ ਚਾਰ ਰੋਜ਼ਾ ਥਿਏਟਰ ਫੈਸਟੀਵਲ ਦੇ ਤੀਜ਼ੇ ਦਿਨ ਨਾਟਕ ‘ਏਕ ਓਂਕਾਰ ਸਤਨਾਮ’ ਦਰਸ਼ਕਾਂ ਦੇ ਰੂ ਬ ਰੂ ਕੀਤਾ ਗਿਆ।ਨਵਰਸ ਸਕੂਲ ਆਫ ਡਰਾਮਾ ਮਾਹਾਰਾਸ਼ਟਰਾ ਦੀ ਟੀਮ ਵਲੋਂ ਖੇਡੇ ਗਏ ਇਸ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਮਨੋਜ ਮਿਸ਼ਰਾ ਸਨ।ਇਹ ਨਾਟਕ ਗੁਰੂ ਨਾਨਕ ਦੇਵ ਜੀ ਬਾਰੇ ਸੀ।ਜਿਸ ਵਿੱਚ ਦਰਸਾਇਆ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਰਸਤਾ ਭਗਤੀ, ਪਿਆਰ ਅਤੇ ਸਮਰਪਣ ਦਾ ਹੇ।ਗੁਰੂ ਜੀ ਲੋਕਾਂ ਦੇ ਦਿਲਾਂ ਵਿੱਚ ਪਿਆਰ ਦਾ ਦੀਵਾ ਜਗਾ ਕੇ ਉਨਾਂ ਨੂੰ ਪਰਮਾਤਮਾ ਦੇ ਦਰਸ਼ਨ ਕਰਵਾ ਦਿੰਦੇ ਹਨ।ਨਾਟਕ ਵਿੱਚ ਇਹ ਵੀ ਦਰਸਾਇਆ ਹੈ ਕਿ ਧਰਤੀ ਉਪਰ ਜਿੰਨੇ ਵੀ ਸੰਤ ਮਹਾਤਮਾ ਹੋਏ ਹਨ, ਗੁਰੂ ਸਾਹਿਬ ਜੀ ਦੀ ਚਮਕ ਧਰੁਵ ਤਾਰੇ ਵਾਂਗ ਅਲੱਗ ਹੀ ਹੈ।ਗੁਰੂ ਸਾਹਿਬ ਦੀ ਵਿਸ਼ਾਲਤਾ ਹਿਮਾਲਿਆ ਪਰਬਤ ਜਿੰਨੀ ਉਚੀ ਅਤੇ ਪ੍ਰਸ਼ਾਂਤ ਮਹਾਸਾਗਰ ਜਿੰਨੀ ਡੂੰਘੀ ਹੈ।ਇਸ ਮੌਕੇ ਆਰਟ ਗੈਲਰੀ ਦੇ ਮੈਂਬਰ ਅਤੇ ਕਲਾਪ੍ਰੇਮੀ ਸ਼ਹਿਰੀ ਮੌਜ਼ੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media