Friday, July 24, 2026

ਸਮਰਾਲਾ ’ਚ ਪਹਿਲਾ ਵਿਸ਼ਾਲ ਜਾਗਰਣ ਅੱਜ

ਨੂਰਾ ਸਿਸਟਰਜ਼ ਤੇ ਰਾਜਨ ਗਿੱਲ ਕਰਨਗੇ ਮਾਤਾ ਦਾ ਗੁਣਗਾਣ

ਸਮਰਾਲਾ, 1 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਜੈ ਮਾਂ ਦੁਰਗਾ ਕਲੱਬ ਸਮਰਾਲਾ ਵਲੋਂ ਸਮੂਹ ਇਲਾਕਾ ਨਿਵਾਸੀਆਂ, ਪ੍ਰਵਾਸੀ ਵੀਰਾਂ ਅਤੇ ਭਗਤਾਂ ਦੇ ਸਹਿਯੋਗ ਨਾਲ ਅੱਜ 2 ਅਪ੍ਰੈਲ ਦਿਨ ਸ਼ਨੀਵਾਰ ਦੀ ਰਾਤ ਨੂੰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੇ ਗਰਾਊਂਡ ਵਿੱਚ ਮਾਤਾ ਦਾ ਪਹਿਲਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ।ਇਸ ਜਾਗਰਣ ਵਿੱਚ ਨੂਰਾ ਸਿਸਟਰਜ਼ ਅਤੇ ਰਾਜਨ ਗਿੱਲ ਮਾਂ ਦਾ ਗੁਣਗਾਣ ਕਰਨਗੇ।ਜਾਗਰਣ ਕਮੇਟੀ ਦੇ ਸਮੂਹ ਮੈਂਬਰਾਨ ਵਲੋਂ ਇਸ ਜਾਗਰਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਜਾਗਰਣ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਮੂਹ ਮੈਂਬਰਾਂ ਵਲੋਂ ਮੀਟਿੰਗ ਕਰਕੇ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ।

                 ਮੀਟਿੰਗ ਵਿੱਚ ਨੀਰਜ ਸਿਹਾਲਾ, ਇੰਦਰੇਸ਼ ਜੈਦਿਕਾ, ਪਵਨ ਸਹੋਤਾ, ਗਗਨਦੀਪ ਸ਼ਰਮਾ, ਰਣਧੀਰ ਸਿੰਘ, ਪਰਮਵੀਰ ਸੱਦੀ, ਰਾਜਵਿੰਦਰ ਸਮਰਾਲਾ, ਰਮਨ ਵਡੇਰਾ, ਰੂਪਮ ਗੰਭੀਰ, ਰਾਮ ਖੁੱਲਰ, ਬਿੱਟੂ ਬੇਦੀ, ਮਨੀ ਪਾਠਕ, ਦੀਪਕ ਭਾਰਦਵਾਜ, ਅਮਿਤ ਮੌਦਗਿੱਲ, ਹੈਪੀ ਸੰਘੂ, ਮਿੱਤਰਪਾਲ ਲਵਲੀ, ਨਿਸ਼ੂ ਸ਼ਿਵ ਸ਼ੰਕਰ ਲਾਈਟ ਆਦਿ ਮੌਜ਼ੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …