ਸੰਗਰੂਰ, 3 ਅਪ੍ਰੈਲ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ
ਲੌਂਗੋਵਾਲ ਡਾ. ਅੰਜ਼ੂ ਸਿੰਗਲਾ ਦੀ ਅਗਵਾਈ ਹੇਠ ਪਿੰਡ-ਪਿੰਡ ਪੱਧਰ ‘ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ `ਬੱਚਿਆਂ ਦੀ ਘਰ ਅਧਾਰਿਤ ਦੇਖਭਾਲ ਪ੍ਰੋਗਰਾਮ` ਸਬੰਧੀ 5 ਰੋਜ਼ਾ ਸਿਖਲਾਈ ਦਿੱਤੀ ਜਾ ਰਹੀ ਹੈ।
ਟ੍ਰੇਨਰ ਤੇ ਬਲਾਕ ਐਜੂਕੇਟਰ ਯਾਦਵਿੰਦਰ ਨੇ ਦੱਸਿਆ ਕਿ `ਨਵ ਜੰਮੇ ਦੀ ਘਰੇਲੂ ਦੇਖਭਾਲ` ਪ੍ਰੋਗਰਾਮ ਦੇ ਤਹਿਤ, ਆਸ਼ਾ ਦੁਆਰਾ ਬੱਚਿਆਂ ਦੇ ਘਰ ਦਾ ਦੌਰਾ ਜਨਮ ਤੋਂ 42 ਵੇਂ ਦਿਨ ਬਾਅਦ ਖਤਮ ਹੋ ਜਾਂਦਾ ਹੈ ਅਤੇ ਟੀਕਾਕਰਨ ਦੇ ਇਲਾਵਾ ਇਸ ਸਮੇਂ ਤੋਂ ਬਾਅਦ ਬੱਚੇ ਦੇ ਨਾਲ ਆਸ਼ਾ ਦੇ ਘਰੇਲੂ ਸੰਪਰਕ ਵਿੱਚ ਇੱਕ ਅੰਤਰ ਰਹਿ ਜਾਂਦਾ ਸੀ।ਉਨ੍ਹਾਂ ਦੱਸਿਆ ਕਿ ਦਸਤ, ਨਮੂਨੀਆ ਅਤੇ ਬੱਚਿਆਂ ਦੇ ਬਚਾਅ ਅਤੇ ਵਿਕਾਸ ਵਿੱਚ ਸਾਫ ਸਫ਼ਾਈ ਦੀ ਭੂਮਿਕਾ ਸਮੇਤ ਪੋਸ਼ਣ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ `ਬੱਚਿਆਂ ਦੀ ਘਰ ਅਧਾਰਿਤ ਦੇਖਭਾਲ` ਦੇ ਅਧੀਨ ਤੀਜ਼ੇ ਅਤੇ 15ਵੇਂ ਮਹੀਨਿਆਂ ਦੇ ਵਿੱਚ ਆਸ਼ਾ ਦੁਆਰਾ ਵਾਧੂ ਘਰੇਲੂ ਵਿਜ਼ਟ ਕਰ ਕੇ ਇਸ ਫਰਕ ਨੂੰ ਦੂਰ ਕਰਨਾ ਹੈ।ਆਸ਼ਾ ਵਰਕਰਾ ਵਲੋਂ 3,6,9,12 ਅਤੇ 15ਵੇਂ ਮਹੀਨਿਆਂ ਵਿਚ ਘਰੇਲੂ ਦੌਰਾ ਕਰ ਕੇ ਮਾਂ ਦੇ ਦੁੱਧ ਨੂੰ 6 ਮਹੀਨੇ ਤੱਕ ਬਤੌਰ ਪੂਰਨ ਆਹਾਰ ਅਤੇ ਜੀਵਨ ਦੇ ਦੂਜੇ ਸਾਲ ਤੱਕ ਲਗਾਤਾਰ ਮਾਂ ਦੇ ਦੁੱਧ ਦੇ ਨਾਲ-ਨਾਲ ਹੋਰ ਖੁਰਾਕ ਦੀ ਮਹਤੱਤਾ ਨੂੰ ਉਜਾਗਰ ਕਰਨਾ ਹੈ।
ਟ੍ਰੇਨਰ ਏ.ਐਨ.ਐਮ ਮਲਕੀਤ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾ ਵਲੋਂ ਬੱਚਿਆਂ ਦੇ ਮਾਤਾ ਪਿਤਾ ਨੂੰ ਬੱਚੇ ਦੀ ਉਮਰ ਦੇ ਮੁਤਾਬਕ ਉਚਿਤ ਟੀਕਾਕਰਨ ਅਤੇ ਬਚਪਨ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਜਨਮ ਤੇ ਮਾਵਾਂ ਨੂੰ ਟੇਕ ਹੋਮ ਰਾਸ਼ਨ ਅਤੇ ਪੋਸ਼ਣ ਸੰਬੰਧੀ ਵਿਸ਼ੇਸ਼ ਸਲਾਹ ਪ੍ਰਦਾਨ ਕਰਨਾ ਜਾਰੀ ਰੱਖੇਗੀ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰ ਅਤੇ ਵਿਕਾਸ ਦੀ ਨਿਗਰਾਨੀ ਦੀ ਰਿਕਾਰਡਿੰਗ ਕੀਤੀ ਜਾਵੇਗੀ ਤੇ ਘੱਟ ਭਾਰ ਵਾਲੇ ਬੱਚਿਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਅੱਗੇ ਦੇ ਇਲਾਜ਼ ਲਈ ਭੇਜਿਆ ਜਾਵੇਗਾ।
ਇਸ ਮੋਕੇ ਐਲ.ਐਚ.ਵੀ ਬਲਜੀਤ ਕੌਰ, ਸੁਖਵੰਤ ਕੌਰ, ਏ.ਐਨ ਪੂਨਮ ਜੋਸ਼ੀ, ਕਮਲੇਸ਼ ਕੌਰ, ਬਿਮਲਾ ਰਾਣੀ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media