ਸੰਗਰੂਰ, 3 ਅਪ੍ਰੈਲ (ਜਗਸੀਰ ਲੌਂਗੋਵਾਲ) – ਇਥੋਂ ਨੇੜਲ਼ੇ ਪਿੰਡ ਸ਼ਾਹਪੁਰ ਕਲਾਂ ਦੇ ਪ੍ਰਾਇਮਰੀ ਸਕੂਲ ਵਿਖੇ ਮੁੱਖ ਅਧਿਆਪਕ ਨਰਿੰਦਰ ਸ਼ਰਮਾ ਦੀ ਅਗਵਾਈ ਵਿੱਚ
ਪਿੰਡ ਦੀ ਪੰਚਾਇਤ, ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਪਿੰਡ ਦੇ ਮੋਹਤਬਰ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਮਹਿੰਗੀਆਂ ਫੀਸਾਂ ਤੋਂ ਬਚਣ ਲਈ ਸਰਕਾਰੀ ਸਕੂਲ ਹੀ ਇੱਕੋ ਇੱਕ ਬਦਲ ਹਨ ਤੇ ਸਾਡੀ ਜਿਮੇਂਵਾਰੀ ਬਣਦੀ ਹੈ ਕਿ ਅਸੀਂ ਆਪਣੇ ਪਿੰਡ ਦੇ ਵਿਕਾਸ ਦੇ ਨਾਲ ਨਾਲ ਸਰਕਾਰੀ ਸਕੂਲਾਂ ‘ਚ ਬੁਨਿਆਦੀ ਸਹੂਲਤਾਂ ਨੂੰ ਪੂਰੀਆਂ ਕਰਨ ਲਈ ਸਹਿਯੋਗ ਦੇਈਏ।ਯੂ.ਕੇ.ਜੀ ਅਤੇ ਐਲਕੇਜੀ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਸਿੱਖਿਆ ਵਿਭਾਗ ਵਲੋਂ ਬੈਗ ਕਿੱਟਾਂ ਅਤੇ ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ ਵਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ।
ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਦੇ ਪਤਵੰਤਿਆਂ ਨੂੰ ਸਕੂਲ ਮੁੱਖੀ ਨਰਿੰਦਰ ਸ਼ਰਮਾ ਨੇ ‘ਜੀ ਆਇਆ’ ਆਖਿਆ।ਉਨਾਂ ਕਿਹਾ ਕਿ ਅੱਜ ਆਪਣੇ ਸਕੂਲ ਵਿੱਚ ਮਿਹਨਤੀ ਸਟਾਫ ਸਦਕਾ ਪੜਾਈ ਬਹੁਤ ਹੀ ਵਧੀਆ ਤੇ ਆਧੁਨਿਕ ਡਿਜ਼ੀਟਲ ਤਰੀਕੇ ਨਾਲ ਕਰਵਾਈ ਜਾ ਰਹੀ ਹੈ।ਸਕੂਲ ਦੀਆਂ ਹੋਰ ਲੋੜੀਂਦੀਆਂ ਸਹੂਲਤਾਂ ਲਈ ਸਾਨੂੰ ਪਿੰਡ ਦੇ ਸਾਥ ਅਤੇ ਸਹਿਯੋਗ ਦੀ ਲੋੜ ਹੈ।ਮੁੱਖ ਅਧਿਆਪਕ ਨਰਿੰਦਰ ਸ਼ਰਮਾ ਤੋਂ ਇਲਾਵਾ ਪਿੰਡ ਦੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਸਟੇਜ਼ ਸੰਚਾਲਨ ਮਾਸਟਰ ਗੁਰਪ੍ਰੀਤ ਸਿੰਘ ਟੋਨੀ ਨੇ ਕੀਤਾ।
ਇਸ ਮੌਕੇ ਬਲਵਿੰਦਰ ਸਿੰਘ ਸਰਪੰਚ, ਚਮਕੌਰ ਸਿੰਘ ਚੇਅਰਮੈਨ ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ, ਮੱਖਣ ਸਿੰਘ ਸਾਬਕਾ ਪੰਚ, ਪਰਮਿੰਦਰ ਸਿੰਘ ਪੱਪੂ, ਬਲਵਿੰਦਰ ਸ਼ਰਮਾ, ਜਗਸੀਰ ਸਿੰਘ ਸੀਰਾ, ਰਾਜ ਸਿੰਘ ਪੰਚ, ਜੋਰਾ ਸਿੰਘ ਪੰਚ, ਮੁਖਤਿਆਰ ਅਲੀ, ਹੰਸ ਰਾਜ ਸਿੰਘ ਰਿਟਾ. ਕਾਨੂੰਗੋ, ਜਰਨੈਲ ਸਿੰਘ ਪ੍ਰਧਾਨ ਗੁ. ਪ੍ਰ. ਕਮੇਟੀ, ਭਾਈ ਅਮਨਿੰਦਰ ਸਿੰਘ ਰਾਗੀ, ਭੁਪਿੰਦਰ ਸਿੰਘ ਬੂਰਾ, ਗੁਰਚਰਨ ਡਾਇਰੈਕਟਰ, ਭੀਮ ਸੈਨ, ਰਾਮ ਸਿੰਘ ਟਰਾਂਸਪੋਰਟਰ, ਹਰੀਪਾਲ ਸ਼ਰਮਾ, ਸਕੂਲ ਸਟਾਫ ਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media