ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਕਣਕ ਦੀ ਬਿਜ਼ਾਈ ਸਮੇਂ ਪੰਜਾਬ ਅੰਦਰ ਹੋਈ ਯੂਰੀਆ ਦੀ ਵੱਡੀ ਘਾਟ ਨਾਲ ਸੂਬੇ ਦੇ ਕਿਸਾਨ ਬਹੁਤ ਪ੍ਰੇਸ਼ਾਨ ਹੋਏ ਸਨ।
ਇਸ ਲਈ ਝੋਨੇ ਦੀ ਫ਼ਸਲ ਲਗਾਉਣ ਤੋਂ ਪਹਿਲਾਂ ਯੂਰੀਆ ਲੈਣ ਲਈ ਖਾਦ ਦੁਕਾਨਦਾਰਾਂ ਕੋਲ ਕਿਸਾਨਾਂ ਦੀ ਭਾਰੀ ਭੀੜ ਲੱਗਣ ਲੱਗ ਪਈ ਹੈ।ਕਿਸਾਨਾਂ ਨੂੰ ਇਸ ਗੱਲ ਦਾ ਵੱਡਾ ਡਰ ਹੈ ਕਿ ਕਣਕ ਦੇ ਸੀਜ਼ਨ ਦੀ ਤਰ੍ਹਾਂ ਹੁਣ ਯੂਰੀਆ ਦੀ ਥੁੜ ਨਾ ਹੋ ਜਾਵੇ।ਪਰ ਯੂਰੀਆ ਖਾਦ ਦੇ ਵਿਕਰੇਤਾਵਾਂ ਵੱਲੋਂ ਕਿਸਾਨਾਂ ਨੂੰ ਖਾਦ ਦੇ ਨਾਲ ਉਨੇ ਹੀ ਰੇਟ ਦੀ ਕੀਟਨਾਸ਼ਕ ਦਵਾਈ ਖ਼ਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜੋ ਕਿ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਇਲਾਕੇ ਦੇ ਉਘੇ ਸਮਾਜ ਸੇਵਕ ਅਤੇ ਲੌਂਗੋਵਾਲ ਦੇ ਵਾਰਡ ਨੰਬਰ 8 ਤੋਂ ਨੌਜਵਾਨ ਕੌਂਸਲਰ ਰਣਜੀਤ ਸਿੰਘ ਕੁੱਕਾ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਨ ਅਤੇ ਹੁਣ ਉਨ੍ਹਾਂ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਸੰਬੰਧੀ ਗੱਲ ਕਰਨ ‘ਤੇ ਖਾਦ ਦੇ ਵਿਕਰੇਤਾਂ ਕਹਿੰਦੇ ਹਨ ਕਿ ਉਨਾਂ ਨੂੰ ਯੂਰੀਆ ਡੀਲਰ ਮਜ਼ਬੂਰ ਕਰ ਰਹੇ ਹਨ, ਕਿ ਜੋ ਕਿਸਾਨ ਖਾਦ ਦੇ ਨਾਲ ਉਨੇ ਹੀ ਮੁੱਲ ਦੀ ਕੀਟਨਾਸ਼ਕ ਦਵਾਈ ਖਰੀਦੇਗਾ।ਸਿਰਫ ਉਸ ਨੂੰ ਹੀ ਯੂਰੀਆ ਦਿੱਤਾ ਜਾਵੇ।ਕੌਂਸਲਰ ਰਣਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨਾਲ ਹੋ ਰਹੀ ਇਸ ਬੇਇਨਸਾਫ਼ੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਕਿਸਾਨਾਂ ਨੂੰ ਜਿੰਨੇ ਯੂਰੀਏ ਦੀ ਲੋੜ ਹੈ ਉਸ ਨੂੰ ਪੂਰੀ ਮਾਤਰਾ ਵਿਚ ਦਿਵਾਇਆ ਜਾਵੇ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸੰਬੰਧੀ ਜਲਦ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਸੰਘਰਸ਼ ਵਿੱਢਣ ਨੂੰ ਮਜ਼ਬੂਰ ਹੋਣਗੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media