ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਗਰਗ ਸਵੀਟ ਵਿਖੇ ਰੱਖੀ ਗਈ।ਜਿਸ ਵਿੱਚ ਹਾਜ਼ਰ ਮੈਂਬਰਾਂ
ਨੇ ਆਰਜ਼ੀ ਤੌਰ ‘ਤੇ ਪ੍ਰਧਾਨ ਦੀ ਜਿੰਮੇਵਾਰੀ ਪ੍ਰੇਮ ਚੰਦ ਅਗਰਵਾਲ ਨੂੰ ਸੌਂਪੀ।ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸ਼ਮਿੰਦਰ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੰਸਥਾ ਦੇ ਪ੍ਰਧਾਨ, ਸਕੱਤਰ, ਕੈਸ਼ੀਅਰ ਤੇ ਹੋਰ ਆਗੂਆਂ ਦੀ ਚੋਣ 16 ਅਪ੍ਰੈਲ ਨੂੰ ਇਸੇ ਸਥਾਨ ‘ਤੇ ਹੋਵੇਗੀ।ਜੋ ਜਨਰਲ ਹਾਉਸ ਵਲੋਂ ਸਰਬਸੰਮਤੀ ਰਾਹੀਂ ਕੀਤੀ ਜਾਵੇਗੀ ।
ਮੈਂਬਰਾਂ ਵਲੋਂ ਸੁਨਾਮ ਸ਼ਹਿਰ ਵਿੱਚ ਬਜ਼ੁਰਗਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਉਨਾਂ ਕਿਹਾ ਕਿ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਦੋਵੇਂ ਪਾਸੇ ਅਬਾਦੀ ਫੈਲੀ ਹੋਈ ਹੈ।ਪਰ ਸਟੇਸ਼ਨ ਦੇ ਤਿੰਨ ਪਲੇਟਫਾਰਮ ਹਨ।ਜੋ ਕਾਫੀ ਉਚੇ ਹੋਣ ਕਰਕੇ ਆਵਾਜਾਈ ‘ਚ ਬਹੁਤ ਮੁਸ਼ਕਲ ਆ ਰਹੀ ਹੈ।ਇਸ ਲਈ ਸੰਬੰਧਿਤ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਇੱਕ ਓਵਰ ਬ੍ਰਿਜ਼ ਬਣਾਇਆ ਜਾਵੇ ਤਾਂ ਜੋ ਵਿਦਿਆਰਥੀਆਂ , ਬਜ਼ੁਰਗਾਂ ਤੇ ਆਮ ਜਨਤਾ ਨੂੰ ਆਵਾਜਾਈ ਸਬੰਧੀ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ।ਇਸ ਸਮੇਂ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਕਾਰਣ ਆਵਾਜਾਈ ਵਿੱਚ ਵਿਘਨ ਕਾਰਣ ਵਾਪਰ ਰਹੇ ਹਾਦਸਿਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਮਿਉਂਸਪਲ ਕਮੇਟੀ ਅਧਿਕਾਰੀਆਂ ਨੂੰ ਇਸ ਮਸਲੇ ਦਾ ਹੱਲ ਲੱਭਣ ਦੀ ਅਪੀਲ ਕੀਤੀ ਗਈ।ਆਗੂਆਂ ਨੇ ਟੁੱਟਦੇ ਪਰਿਵਾਰਕ ਰਿਸ਼ਤਿਆਂ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਕਰਕੇ ਸੁਨਾਮ ਸ਼ਹਿਰ ਵਿੱਚ ਇੱਕ ਬਿਰਧ ਆਸ਼ਰਮ ਵੀ ਬਣਾਇਆ ਜਾਵੇ।
ਇਸ ਮੌਕੇ ਮਹੇਸ਼ ਦਿਵਾਨ, ਪ੍ਰੇਮ ਚੰਦ ਅਗਰਵਾਲ, ਗਿਰਧਾਰੀ ਲਾਲ ਜ਼ਿੰਦਲ, ਕੇਵਲ ਕੌਸ਼ਿਕ, ਚਮਕੌਰ ਸਿੰਘ, ਕ੍ਰਿਸ਼ਨ ਗੋਇਲ, ਬਾਬੂ ਰਾਮ, ਕ੍ਰਿਸ਼ਨ ਚੰਦ ਗਰਗ, ਰਜਿੰਦਰ ਕੁਮਾਰ ਗਰਗ, ਗੁਰਦੀਪ ਸਿੰਘ ਰੇਲਵੇ, ਵੇਦ ਕਪੂਰ, ਸੁਰਿੰਦਰ ਕੁਮਾਰ ਘਈ, ਨਰਿੰਦਰ ਸਿੰਘ ਚੀਮਾਂ, ਸ਼ਮਿੰਦਰ ਸਿੰਘ ਸਿੱਧੂ ਆਦਿ ਮੈਂਬਰ ਮੌਜ਼ੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media